- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਖੰਨਾ ਸਿਵਲ ਹਸਪਤਾਲ ਪਹੁੰਚਾਇਆ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਧਾਰਾ 194 ਦੀ ਕਾਰਵਾਈ ਕਰਕੇ ਦੇਰ ਸ਼ਾਮ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਤੇ ਦੇਰ ਸ਼ਾਮ ਤੱਕ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੜਕੀ ਦੀ ਪਛਾਣ ਰੇਣੂ ਵਜੋਂ ਹੋਈ ਹੈ। ਉਸ ਦੇ ਪਿਤਾ ਰਾਮ ਲਖਨ ਦੇ ਅਨੁਸਾਰ, ਉਸਦੀ ਧੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੀ ਸੀ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪਿੰਡ ਮੋਹਨਪੁਰ ’ਚ ਇੱਕ 11 ਸਾਲਾ ਲੜਕੀ ਵੱਲੋਂ ਸ਼ੱਕੀ ਹਾਲਾਤਾਂ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪਰਿਵਾਰ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰਨ ਦੀ ਰਸਮਾਂ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚੀ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਹ ਘਟਨਾ ਸੋਮਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਖੰਨਾ ਸਿਵਲ ਹਸਪਤਾਲ ਪਹੁੰਚਾਇਆ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਧਾਰਾ 194 ਦੀ ਕਾਰਵਾਈ ਕਰਕੇ ਦੇਰ ਸ਼ਾਮ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਤੇ ਦੇਰ ਸ਼ਾਮ ਤੱਕ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੜਕੀ ਦੀ ਪਛਾਣ ਰੇਣੂ ਵਜੋਂ ਹੋਈ ਹੈ। ਉਸ ਦੇ ਪਿਤਾ ਰਾਮ ਲਖਨ ਦੇ ਅਨੁਸਾਰ, ਉਸਦੀ ਧੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੀ ਸੀ। ਉਸ ਦੀ ਖੁਦਕੁਸ਼ੀ ਦੇ ਕਾਰਨ ਦਾ ਕੁਝ ਪਤਾ ਨਹੀਂ ਹੈ। ਉਹ ਇੱਕ ਚੰਗੀ ਫੁੱਟਬਾਲ ਖਿਡਾਰਨ ਸੀ ਤੇ ਕਈ ਤਗਮੇ ਜਿੱਤੇ ਸਨ। ਰੇਣੂ ਪੰਜ ਧੀਆਂ ’ਚੋਂ ਸਭ ਤੋਂ ਛੋਟੀ ਸੀ। ਉਸ ਨੇ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਾਈ ਕੀਤੀ। ਉਸ ਦੇ ਪਿਤਾ ਨੇ ਕਿਹਾ ਕਿ ਉਹ ਨੇੜਲੇ ਕਾਲਜ ’ਚ ਮਾਲੀ ਦਾ ਕੰਮ ਕਰਦਾ ਹੈ। ਘਟਨਾ ਵਾਲੇ ਦਿਨ ਉਹ ਕੰਮ ’ਤੇ ਗਿਆ ਸੀ ਪਿੱਛੇ ਕੋਈ ਘਰ ਨਹੀਂ ਸੀ। ਜਿਸ ਘਰ ’ਚ ਉਹ ਕਿਰਾਏ ’ਤੇ ਰਹਿੰਦੇ ਸਨ। ਉਸ ਘਰ ਦੇ ਮਾਲਕ ਨੇ ਉਸ ਦੀ ਧੀ ਨੂੰ ਫਾਹਾ ਲਗਾ ਕੇ ਲਟਕਦੇ ਦੇਖਿਆ ਤੇ ਉਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜਦੋਂ ਤੱਕ ਉਹ ਘਰ ਪਹੁੰਚਿਆ, ਉਸ ਦੀ ਧੀ ਦੀ ਮੌਤ ਹੋ ਚੁੱਕੀ ਸੀ। ਉਸ ਦੀ ਧੀ ਦੀ ਖੁਦਕੁਸ਼ੀ ਦਾ ਕਾਰਨ ਨਹੀਂ ਪਤਾ ਲੱਗਾ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟ ਗਿਆ ਸੀ, ਜਦੋਂ ਸਸਕਾਰ ਦੀਆਂ ਰਸਮਾਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਮੌਕੇ ਪੁਲਿਸ ਪਹੁੰਚ ਗਈ। ਉਨ੍ਹਾਂ ਨੇ ਲਾਸ਼ ਨੂੰ ਚਿਖ਼ਾ ਤੋਂ ਚੱਕ ਕੇ ਆਪਣੇ ਕਬਜੇ ’ਚ ਲੈ ਲਿਆ ਹੈ। ਜਿਸ ਦਾ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਇਆ। ਪੁਲਿਸ ਨੇ ਲਾਸ਼ ਨੂੰ ਬਾਅਦ ’ਚ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤੇ ਗਏ। ਪੁਲਿਸ ਚੌਕੀ ਕੋਟਾਂ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਹਨਪੁਰ ਪਿੰਡ ਤੋਂ ਇੱਕ ਫੋਨ ਆਇਆ, ਜਿਸ ’ਚ ਇਕ ਕੁੜੀ ਦੀ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ, ਜਾਣਕਾਰੀ ਮਿਲੀ ਕਿ ਉਸ ਦੇ ਮਾਪੇ ਅਨਪੜ੍ਹ ਸਨ, ਅੰਤਿਮ ਸੰਸਕਾਰ ਕਰ ਰਹੇ ਸਨ। ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ, ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਤੇ ਪੋਸਟਮਾਰਟਮ ਕਰਵਾਇਆ। ਪੁਲਿਸ ਨੇ ਧਾਰਾ 194 ਤਹਿਤ ਕਾਰਵਾਈ ਕਰਕੇ ਲੜਕੀ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।