ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਪੁੱਟੀਆਂ ਸੜਕਾਂ ਦੀ ਮੁਰੰਮਤ ’ਚ ਆਈ ਤੇਜ਼ੀ
ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਪੱਟੀਆਂ ਸੜਕਾਂ ਦੀ ਮੁਰੰਮਤ ’ਚ ਆਈ ਤੇਜੀ
Publish Date: Sun, 28 Jun 2026 10:35 PM (IST)
Updated Date: Mon, 29 Jun 2026 04:11 AM (IST)

10 ਕਿਲੋਮੀਟਰ ਮੁੱਖ ਸੜਕਾਂ ਨੂੰ ਮੁੜ ਕੀਤਾ ਬਹਾਲ, ਲੋਕਾਂ ਨੂੰ ਮਿਲੀ ਰਾਹਤ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੇ ਤਹਿਤ ਜਿਸ ਇਲਾਕੇ ਵਿੱਚ ਟਰਾਂਸਮਿਸ਼ਨ ਪਾਈਪਲਾਈਨ ਵਿਛਾਉਣ ਦਾ ਕੰਮ ਪੂਰਾ ਹੋ ਗਿਆ ਹੈ। ਹੁਣ ਨਗਰ ਨਿਗਮ ਵੱਲੋਂ ਉਨ੍ਹਾਂ ਸੜਕਾਂ ਦੀ ਮੁਰੰਮਤ ਦੇ ਕੰਮ ਵਿੰਚ ਤੇਜੀ ਲਿਆਂਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਲਈ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ ਦੀ ਵਿੱਤੀ ਸਹਾਇਤਾ ਨਾਲ ਨਗਰ ਨਿਗਮ ਵੱਲੋਂ ਡਬਲਯੂਟੀਪੀ ਦੇ ਨਾਲ ਨਾਲ ਟਰਾਂਸਮਿਸ਼ਨ ਪਾਈਪਲਾਈਨ ਵਿਛਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਜਿਨ੍ਹਾਂ ਸੜਕਾਂ ਤੇ ਪਾਈਪ ਲਾਈਨ ਦਾ ਕੰਮ ਪੂਰਾ ਹੋ ਗਿਆ, ਉਨ੍ਹਾਂ ਸੜਕਾਂ ਤੇ ਟ੍ਰੈਫਿਕ ਬਹਾਲ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਉਨ੍ਹਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਲੁਸਾਰ ਪਿਛਲੇ ਦੇ ਦਿਨਾਂ ਵਿੱਚ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਕਰੀਬ 10 ਕਿਲੋਮੀਟਰ ਮੁੱਖ ਸੜਕਾਂ ਨੂੰ ਠੀਕ ਕਰ ਉਨ੍ਹਾਂ ਤੇ ਟ੍ਰੈਫਿਕ ਦੀ ਸਫਲਤਾਪੂਰਵ ਬਹਾਲੀ ਕਰ ਦਿੱਤੀ ਹੈ। ਇਸ ਨਾਲ ਰੋਜ਼ਾਨਾਂ ਹਜ਼ਾਰਾਂ ਵਾਹਨ ਚਾਲਕਾਂ ਅਤੇ ਉਨ੍ਹਾਂ ਸੜਕਾਂ ਨਾਲ ਲੱਗਦੇ ਇਲਾਕਿਆਂ ਦੇ ਵਾਸੀਆਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ। ਨਿਗਮ ਵੱਲੋਂ ਜਿਨ੍ਹਾਂ ਮੁੱਖ ਸੜਕਾਂ ਦੀ ਮੁੜ ਉਸਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਪੱਖੋਵਾਲ ਰੋਡ, ਬਾੜੇਵਾਲ ਰੋਡ, ਸੁਭਾਸ਼ ਨਗਰ ਰੋਡ, ਤਾਜਪੁਰ ਰੋਡ, ਗਿੱਲ ਰੋਡ ਅਤੇ ਰੋਜ਼ ਗਾਰਡਨ ਰੋਡ ਸ਼ਾਮਲ ਹਨ। ਪਾਈਪਲਾਈਨ ਵਿਛਾਉਣ ਕਾਰਨ ਇਨ੍ਹਾਂ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਸੀ, ਪਰ ਹੁਣ ਬਹਾਲੀ ਪੂਰੀ ਹੋਣ ਨਾਲ ਟ੍ਰੈਫਿਕ ਮੁੜ ਸੁਚਾਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਮੁੱਖ ਇੰਜੀਨੀਅਰ ਰਵਿੰਦਰ ਗਰਗ ਅਤੇ ਸੁਪਰਿੰਟੈਂਡਿੰਗ ਇੰਜੀਨੀਅਰ ਇੰਜੀਨੀਅਰ ਪਾਰੁਲ ਗੋਇਲ ਨੇ ਕੰਮ ਦੀ ਲਗਾਤਾਰ ਨਿਗਰਾਨੀ ਕਰਦਿਆਂ ਇਹ ਯਕੀਨੀ ਬਣਾਇਆ ਕਿ ਸੜਕਾਂ ਦੀ ਬਹਾਲੀ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਹੋਵੇ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਅਧਿਕਾਰੀਆਂ ਅਤੇ ਠੇਕੇਦਾਰ ਏਜੰਸੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜਿੱਥੇ ਵੀ ਪਾਈਪਲਾਈਨ ਵਿਛਾਉਣ ਦਾ ਕੰਮ ਪੂਰਾ ਹੋਵੇ, ਉੱਥੇ ਤੁਰੰਤ ਸੜਕਾਂ ਦੀ ਬਹਾਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਿਰਮਾਣ ਦੌਰਾਨ ਗੁਣਵੱਤਾ, ਤਕਨੀਕੀ ਮਾਪਦੰਡਾਂ ਅਤੇ ਜਨ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਲੁਧਿਆਣਾ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੇਸ਼ ਦੇ ਟਿਕਾਊ ਸ਼ਹਿਰੀ ਬੁਨਿਆਦੀ ਢਾਂਚੇ ਦਾ ਇੱਕ ਮਿਸਾਲੀ ਪ੍ਰੋਜੈਕਟ ਬਣ ਚੁੱਕਾ ਹੈ। ਇਸ ਪ੍ਰੋਜੈਕਟ ਨੂੰ ਸਕੌਚ ਸਿਲਵਰ ਐਵਾਰਡ, ਗਲੋਬਲ ਸਸਟੇਨੇਬਿਲਿਟੀ ਐਂਡ ਇਨੋਵੇਸ਼ਨ ਐਵਾਰਡ ਅਤੇ 17ਵੇਂ ਸੀਆਈਡੀਸੀ ਵਿਸ਼ਵਕਰਮਾ ਐਵਾਰਡਜ਼ ਵਰਗੇ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ, ਜੋ ਇਸ ਦੀ ਗੁਣਵੱਤਾ ਅਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਾ ਪ੍ਰਮਾਣ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਰਮਾਣ ਕਾਰਜਾਂ ਦੌਰਾਨ ਥੋੜ੍ਹੇ ਸਮੇਂ ਦੀ ਅਸੁਵਿਧਾ ਨੂੰ ਵਿਕਾਸ ਦੇ ਹਿੱਸੇ ਵਜੋਂ ਸਵੀਕਾਰ ਕਰਦੇ ਹੋਏ ਸਹਿਯੋਗ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਲਗਭਗ 30 ਲੱਖ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ। ਇਸ ਨਾਲ ਭੂਜਲ ਤੇ ਨਿਰਭਰਤਾ ਘਟੇਗੀ, ਜਨ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਭਵਿੱਖ ਲਈ ਪਾਣੀ ਦੀ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ। ਨਾਲ ਹੀ ਭਰੋਸਾ ਦਿੱਤਾ ਗਿਆ ਕਿ ਬਾਕੀ ਰਹਿੰਦੀਆਂ ਸੜਕਾਂ ਦੀ ਬਹਾਲੀ ਦਾ ਕੰਮ ਵੀ ਪੜਾਅਵਾਰ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲਿਆ।