- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਨੀ ਦੇ ਆਈਟੀਆਈ ਵਿਖੇ ਪੁੱਜਣ ’ਤੇ ਆਈਟੀਆਈ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪਧਾਨ ਉਪਕਾਰ ਸਿੰਘ ਆਹੂੁਜਾ, ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਗਰਮੀਤ ਸਿੰਘ ਕੁਮਾਰ, ਆਈਟੀਆਈ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ, ਸਨਅਤਕਾਰਾਂ ਤੇ ਆਈਟੀਆਈ ਦੇ ਸਟਾਫ ਨੇ ਸਵਾਗਤ ਕੀਤਾ।

ਪੁਨੀਤ ਬਾਵਾ, ਲੁਧਿਆਣਾ: ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਲੁਧਿਆਣਾ ਨੂੰ ਰਾਜ ਸਭਾ ਮੈਂਬਰ ਤੇ ਭਾਰਤ ਦੇ ਉੱਘੇ ਸਨਅਤਕਾਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਗੋਦ ਲਿਆ ਗਿਆ ਹੈ। ਆਈਟੀਆਈ ਵਿਚ ਸੈਂਟਰ ਆਫ ਐਕਸੀਲੈਂਸ ਬਣਾਉਣ ਲਈ ਸਾਹਨੀ ਨੇ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਸਾਹਨੀ ਨੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਨਾਲ ਆਈਟੀਆਈ ਦਾ ਦੌਰਾ ਕਰ ਕੇ ਮੌਜੂੁਦਾ ਬੁਨਿਆਦੀ ਢਾਂਚਾ ਦੇਖਿਆ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਸਾਹਨੀ ਦੇ ਆਈਟੀਆਈ ਵਿਖੇ ਪੁੱਜਣ ’ਤੇ ਆਈਟੀਆਈ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪਧਾਨ ਉਪਕਾਰ ਸਿੰਘ ਆਹੂੁਜਾ, ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਗਰਮੀਤ ਸਿੰਘ ਕੁਮਾਰ, ਆਈਟੀਆਈ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ, ਸਨਅਤਕਾਰਾਂ ਤੇ ਆਈਟੀਆਈ ਦੇ ਸਟਾਫ ਨੇ ਸਵਾਗਤ ਕੀਤਾ।
ਸਾਹਨੀ ਨੇ ਕਿਹਾ ਕਿ ਆਈਟੀਆਈ ਲੁਧਿਆਣਾ ਨੂੰ ਆਈਟੀਆਈ ਤੋਂ ਸੈਂਟਰ ਆਫ ਐਕਸੀਲੈਂਸ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਦਾ ਉਨ੍ਹਾਂ ਨੇ ਜਾਇਜ਼ਾ ਲਿਆ ਅਤੇ ਸੈਂਟਰ ਆਫ ਐਕਸੀਲੈਂਸ ਬਣਨ ਨਾਲ ਹਰ ਸਾਲ 5 ਹਜ਼ਾਰ ਵੱਖ-ਵੱਖ ਟੇ੍ਰਡਾਂ ਦੀ ਸਿਖਲਾਈ ਲੈ ਕੇ ਹੁਨਰਮੰਦ ਹੋਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਹੁਨਰਮੰਦ ਹੋ ਕੇ ਸਥਾਨਕ ਕਾਰਖ਼ਾਨਿਆਂ ਜਾਂ ਦੇਸ਼ ਦੇ ਹੋਰ ਰਾਜਾਂ ਵਿਚਲੇ ਕਾਰਖ਼ਾਨਿਆਂ ਵਿਚ ਨੌਕਰੀ ਪ੍ਰਾਪਤ ਕਰ ਸਕਣਗੇ।