- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਉਥੇ, ਗੁਰਦਾਸਪੁਰ ’ਚ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਚਾਰ ਪਿੰਡਾਂ ’ਚ ਹੜ੍ਹ ਦਾ ਖ਼ਤਰਾ ਬਣ ਗਿਆ ਹੈ। ਦਰਿਆ ਦੇ ਕੰਢੇ ਮੌਜੂਦ ਪਿੰਡਾਂ ਦੇ ਖੇਤਾਂ ਤੇ ਸੜਕਾਂ ’ਤੇ ਪਾਣੀ ਭਰ ਗਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ’ਚ ਵੀ ਹੜ੍ਹ ਦੇ ਹਾਲਾਤ ਬਣ ਗਏ ਹਨ। ਭਾਰੀ ਬਾਰਿਸ਼ ਕਾਰਨ ਅੰਮ੍ਰਿਤਸਰ ’ਚ ਹੈਰੀਟੇਜ ਸਟ੍ਰੀਟ ’ਚ ਤਿੰਨ ਫੁੱਟ ਤੱਕ ਪਾਣੀ ਭਰ ਗਿਆ ਜਿਸ ਨਾਲ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੀਰਵਾਰ ਨੂੰ ਵੀ ਬਾਰਿਸ਼ ਹੋਈ। ਕਪੂਰਥਲਾ ’ਚ 38.5, ਰੂਪਨਗਰ ’ਚ 26.5, ਪਠਾਨਕੋਟ ’ਚ 25 ਤੇ ਅੰਮ੍ਰਿਤਸਰ ’ਚ 20.6 ਐੱਮਐੱਮ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਤੋਂ ਫਿਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਉਥੇ, ਗੁਰਦਾਸਪੁਰ ’ਚ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਚਾਰ ਪਿੰਡਾਂ ’ਚ ਹੜ੍ਹ ਦਾ ਖ਼ਤਰਾ ਬਣ ਗਿਆ ਹੈ। ਦਰਿਆ ਦੇ ਕੰਢੇ ਮੌਜੂਦ ਪਿੰਡਾਂ ਦੇ ਖੇਤਾਂ ਤੇ ਸੜਕਾਂ ’ਤੇ ਪਾਣੀ ਭਰ ਗਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ’ਚ ਵੀ ਹੜ੍ਹ ਦੇ ਹਾਲਾਤ ਬਣ ਗਏ ਹਨ। ਭਾਰੀ ਬਾਰਿਸ਼ ਕਾਰਨ ਅੰਮ੍ਰਿਤਸਰ ’ਚ ਹੈਰੀਟੇਜ ਸਟ੍ਰੀਟ ’ਚ ਤਿੰਨ ਫੁੱਟ ਤੱਕ ਪਾਣੀ ਭਰ ਗਿਆ ਜਿਸ ਨਾਲ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਬਠਿੰਡਾ ’ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਸੂਬੇ ’ਚ ਸਭ ਤੋਂ ਵੱਧ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਫ਼ਰੀਦਕੋਟ ਦਾ ਤਾਪਮਾਨ 35, ਸੰਗਰੂਰ ਦਾ 34.8, ਪਟਿਆਲਾ ਦਾ 34.3, ਲੁਧਿਆਣਾ ਦਾ 33.4 ਤੇ ਰੂਪਨਗਰ ਦਾ 32.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟੇ ’ਚ ਸੂਬੇ ਦਾ ਔਸਤਨ ਤਾਪਮਾਨ 0.2 ਡਿਗਰੀ ਸੈਲਸੀਅਸ ਡਿੱਗਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ 27 ਤੋਂ 29 ਜੁਲਾਈ ਤੱਕ ਆਰੈਂਜ ਅਲਰਟ ਰਹੇਗਾ ਜਿਸ ’ਚ ਮੱਧਮ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।