- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਰੋਪੜ ਵਿਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ, ਲੁਧਿਆਣਾ ਵਿਚ 31.8, ਮੋਹਾਲੀ ਵਿਚ 31.1, ਚੰਡੀਗੜ੍ਹ ਵਿਚ 32, ਪਟਿਆਲਾ ਵਿਚ 32, ਗੁਰਦਾਸਪੁਰ ਵਿਚ 32, ਪਠਾਨਕੋਟ ਵਿਚ 32.1, ਅੰਮ੍ਰਿਤਸਰ ਵਿਚ 33.5 ਅਤੇ ਬਠਿੰਡਾ ਵਿਚ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਾਸ, ਲੁਧਿਆਣਾ : ਮੌਸਮ ਵਿਭਾਗ ਨੇ ਚਾਰ ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀ ਹਵਾ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਦੌਰਾਨ ਗਰਜ ਨਾਲ ਛਿੱਟੇ ਪੈਣ ਤੇ ਕਈ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
5 ਜੂਨ ਤੋਂ ਮੌਸਮ ਸਾਫ਼ ਹੋ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ, ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ, ਜਿਸ ਨਾਲ ਤਾਪਮਾਨ ਵਿਚ ਕਮੀ ਦਰਜ ਕੀਤੀ ਗਈ। ਵੱਧ ਤੋਂ ਵੱਧ ਤਾਪਮਾਨ ਆਮ ਤੌਰ ’ਤੇ ਛੇ ਤੋਂ ਅੱਠ ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਰੋਪੜ ਵਿਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ, ਲੁਧਿਆਣਾ ਵਿਚ 31.8, ਮੋਹਾਲੀ ਵਿਚ 31.1, ਚੰਡੀਗੜ੍ਹ ਵਿਚ 32, ਪਟਿਆਲਾ ਵਿਚ 32, ਗੁਰਦਾਸਪੁਰ ਵਿਚ 32, ਪਠਾਨਕੋਟ ਵਿਚ 32.1, ਅੰਮ੍ਰਿਤਸਰ ਵਿਚ 33.5 ਅਤੇ ਬਠਿੰਡਾ ਵਿਚ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।