- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ 28.1 ਡਿਗਰੀ, ਲੁਧਿਆਣਾ ਵਿਚ 28.6, ਬਠਿੰਡਾ ਵਿਚ 28.4, ਅੰਮ੍ਰਿਤਸਰ ਵਿਚ 26.3, ਪਟਿਆਲਾ ਵਿਚ 28.8 ਅਤੇ ਪਠਾਨਕੋਟ ਵਿਚ 27.2 ਡਿਗਰੀ ਸੈਲਸੀਅਸ ਰਿਹਾ।

ਜਾਸ, ਲੁਧਿਆਣਾ: ਪੰਜਾਬ ਵਿਚ ਠੰਢ ਦਾ ਅਸਰ ਵਧਣ ਲੱਗਾ ਹੈ। ਸ਼ੁੱਕਰਵਾਰ ਨੂੰ ਆਦਮਪੁਰ (ਜਲੰਧਰ) ਵਿਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੂਬੇ ਵਿਚ ਸਭ ਤੋਂ ਘੱਟ ਰਿਹਾ। ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 7.2 ਡਿਗਰੀ, ਲੁਧਿਆਣਾ ਵਿਚ 8.0, ਬਠਿੰਡਾ ਵਿਚ 8.4, ਅੰਮ੍ਰਿਤਸਰ ਵਿਚ 9.9, ਪਟਿਆਲਾ ਵਿਚ 9.8, ਪਠਾਨਕੋਟ ਵਿਚ 9.1 ਅਤੇ ਹੁਸ਼ਿਆਰਪੁਰ ਵਿਚ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ 28.1 ਡਿਗਰੀ, ਲੁਧਿਆਣਾ ਵਿਚ 28.6, ਬਠਿੰਡਾ ਵਿਚ 28.4, ਅੰਮ੍ਰਿਤਸਰ ਵਿਚ 26.3, ਪਟਿਆਲਾ ਵਿਚ 28.8 ਅਤੇ ਪਠਾਨਕੋਟ ਵਿਚ 27.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 22 ਨਵੰਬਰ ਤੱਕ ਕੁਝ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿ ਸਕਦੇ ਹਨ ਜਦਕਿ 23 ਨਵੰਬਰ ਤੱਕ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਅੰਮ੍ਰਿਤਸਰ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।