- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਕਾਰਨ ਦਰੱਖਤ ਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਸਤੰਬਰ ਦੇ ਤੀਜੇ ਹਫ਼ਤੇ ’ਚ ਮੌਨਸੂਨ ਲਗਾਤਾਰ ਵਰ੍ਹ ਰਿਹਾ ਹੈ, ਜਦਕਿ ਪਹਿਲੇ ਤੇ ਦੂਜੇ ਹਫ਼ਤੇ ਬਹੁਤ ਘੱਟ ਮੀਂਹ ਪਿਆ।

ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਲੁਧਿਆਣਾ ਸਮੇਤ ਪੰਜ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪਿਆ। ਪਠਾਨਕੋਟ ’ਚ ਸਭ ਤੋਂ ਵੱਧ 31.5, ਜਦਕਿ ਲੁਧਿਆਣਾ ’ਚ 28.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਗੁਰਦਾਸਪੁਰ ’ਚ 17.8, ਰੂਪਨਗਰ ’ਚ 11.5, ਚੰਡੀਗੜ੍ਹ ’ਚ 1.8 ਤੇ ਹੁਸ਼ਿਆਰਪੁਰ ’ਚ 1.9 ਮਿਲੀਮੀਟਰ ਮੀਂਹ ਪਿਆ। ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਕਾਰਨ ਦਰੱਖਤ ਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਸਤੰਬਰ ਦੇ ਤੀਜੇ ਹਫ਼ਤੇ ’ਚ ਮੌਨਸੂਨ ਲਗਾਤਾਰ ਵਰ੍ਹ ਰਿਹਾ ਹੈ, ਜਦਕਿ ਪਹਿਲੇ ਤੇ ਦੂਜੇ ਹਫ਼ਤੇ ਬਹੁਤ ਘੱਟ ਮੀਂਹ ਪਿਆ। ਹੁਣ ਤੱਕ 1 ਜੂਨ ਤੋਂ ਸਤੰਬਰ ਦੌਰਾਨ ਪੰਜਾਬ ’ਚ 248.7 ਮਿਲੀਮੀਟਰ ਮੀਂਹ ਪਿਆ ਹੈ, ਜਦੋਂਕਿ ਆਮ ਮੀਂਹ 411.2 ਮਿਲੀਮੀਟਰ ਹੁੰਦਾ ਹੈ। ਅਜੇ ਵੀ ਆਮ ਨਾਲੋਂ 40 ਫ਼ੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ 17 ਸਤੰਬਰ ਤੱਕ ਪੰਜਾਬ ’ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।