- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਤੋਂ ਬਾਅਦ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਜੋ ਕਿ ਆਮ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 10 ਅਗਸਤ ਤੱਕ ਮੌਨਸੂਨ ਦੇ ਹੋਰ ਵਰ੍ਹਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਨਸੂਨ ਕਮਜ਼ੋਰ ਹੋਣ ਦੀ ਉਮੀਦ ਹੈ।

ਜਾਸ, ਲੁਧਿਆਣਾ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਸਵੇਰ ਤੋਂ ਸ਼ਾਮ ਤੱਕ ਮੌਨਸੂਨ ਵਰ੍ਹਿਆ। ਕੁਝ ਜ਼ਿਲ੍ਹਿਆਂ ਵਿਚ ਤੇਜ਼ ਤੇ ਕੁਝ ਵਿਚ ਹਲਕਾ ਮੀਂਹ ਪਿਆ। ਚੰਡੀਗੜ੍ਹ ਵਿਚ 33.6 ਮਿਲੀਮੀਟਰ, ਅੰਮ੍ਰਿਤਸਰ ਵਿਚ 21.8 ਮਿਲੀਮੀਟਰ, ਜਦਕਿ ਲੁਧਿਆਣਾ ਵਿਚ 6.0, ਪਟਿਆਲਾ ਵਿਚ 5.8, ਪਠਾਨਕੋਟ ਵਿਚ 8.6, ਬਠਿੰਡਾ ਵਿਚ 7.7, ਐੱਸਬੀਐਸ ਨਗਰ ਵਿਚ 1.4, ਬਰਨਾਲਾ ਵਿਚ 6.5, ਫ਼ਰੀਦਕੋਟ ਵਿਚ 3.0, ਫ਼ਤਹਿਗੜ੍ਹ ਸਾਹਿਬ ਵਿਚ 2.8, ਫ਼ਿਰੋਜ਼ਪੁਰ ਵਿਚ 1.0, ਹੁਸ਼ਿਆਰਪੁਰ ਵਿਚ 1.5, ਮੋਹਾਲੀ ਵਿਚ 1.0 ਅਤੇ ਸੰਗਰੂਰ ਵਿਚ 8.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਜੋ ਕਿ ਆਮ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 10 ਅਗਸਤ ਤੱਕ ਮੌਨਸੂਨ ਦੇ ਹੋਰ ਵਰ੍ਹਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਨਸੂਨ ਕਮਜ਼ੋਰ ਹੋਣ ਦੀ ਉਮੀਦ ਹੈ।