Punjab Weather Update:ਸੂਬੇ ’ਚ ਦੋ ਦਿਨ ਬਾਰਿਸ਼ ਤੇ ਗੜੇਮਾਰੀ ਦਾ ਆਰੇਂਜ ਅਲਰਟ ਜਾਰੀ, ਕਿਸਾਨ ਪਰੇਸ਼ਾਨ
ਵੀਰਵਾਰ ਨੂੰ ਸੂਬੇ ’ਚ ਦਿਨ ਭਰ ਮੌਸਮ ਸਾਫ਼ ਰਿਹਾ ਤੇ ਤੇਜ਼ ਧੁੱਪ ਨਿਕਲੀ। ਇਸ ਨਾਲ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ ਤਾਪਮਾਨ ’ਚ 3.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸ਼ਾਮ ਨੂੰ ਅਬੋਹਰ ’ਚ ਤੇਜ਼ ਬਾਰਿਸ਼ ਹੋਈ।
Publish Date: Fri, 03 Apr 2026 08:25 AM (IST)
Updated Date: Fri, 03 Apr 2026 08:27 AM (IST)
ਜਾਸ, ਲੁਧਿਆਣਾ : ਪੰਜਾਬ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਬਾਰਿਸ਼ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾ ਵੀ ਚੱਲ ਸਕਦੀ ਹੈ। ਕੁਝ ਥਾਵਾਂ ’ਤੇ ਬਿਜਲੀ ਦੀ ਚਮਕ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਬਾਰੇ ਮੌਸਮ ਵਿਭਾਗ ਚੰਡੀਗੜ੍ਹ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਸੂਬੇ ’ਚ ਦਿਨ ਭਰ ਮੌਸਮ ਸਾਫ਼ ਰਿਹਾ ਤੇ ਤੇਜ਼ ਧੁੱਪ ਨਿਕਲੀ। ਇਸ ਨਾਲ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ ਤਾਪਮਾਨ ’ਚ 3.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸ਼ਾਮ ਨੂੰ ਅਬੋਹਰ ’ਚ ਤੇਜ਼ ਬਾਰਿਸ਼ ਹੋਈ। ਬਾਰਿਸ਼ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ। ਕਿਸਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ। ਵਾਢੀ ਵੀ ਸ਼ੁਰੂ ਹੋ ਗਈ ਹੈ। ਹੁਣ ਬਾਰਿਸ਼ ਨਾਲ ਕਣਕ ਦੇ ਦਾਣੇ ਕਾਲੇ ਪੈ ਜਾਣਗੇ, ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਬਾਗ਼ਬਾਨੀ ਕਰਨ ਵਾਲੇ ਸੁਸ਼ੀਲ ਸਿਆਗ ਨੇ ਦੱਸਿਆ ਕਿ ਬਾਰਿਸ਼ ਨਾਲ ਬਾਗ਼ਾਂ ਨੂੰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ।