- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਬੀਐੱਸ ਨਗਰ (ਮੋਹਾਲੀ) ਵਿਚ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ, ਰੋਪੜ ਵਿਚ 33.9 ਡਿਗਰੀ, ਪਠਾਨਕੋਟ ਵਿਚ 34.9 ਡਿਗਰੀ, ਗੁਰਦਾਸਪੁਰ ਵਿਚ 34.7 ਡਿਗਰੀ, ਲੁਧਿਆਣਾ ਵਿਚ 35.6 ਡਿਗਰੀ, ਪਟਿਆਲਾ ਵਿਚ 35.6 ਡਿਗਰੀ, ਹੁਸ਼ਿਆਰਪੁਰ ਵਿਚ 35.9 ਡਿਗਰੀ, ਚੰਡੀਗੜ੍ਹ ਵਿਚ 36 ਡਿਗਰੀ ਅਤੇ ਅੰਮ੍ਰਿਤਸਰ ਦਾ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਾਗਰਣ ਸੰਵਾਦਦਾਤਾ, ਲੁਧਿਆਣਾ: ਪੰਜਾਬ ਵਿਚ ਭਲਕੇ ਤਿੰਨ ਜੂਨ ਤੋਂ ਮੌਸਮ ਬਦਲਣ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਨਵੀਂ ਪੱਛਮੀ ਗੜਬੜ ਸਰਗਰਮ ਹੋ ਗਈ ਹੈ ਅਤੇ ਆਉਂਦੀ 5 ਜੂਨ ਤੱਕ ਸੂਬੇ ਵਿਚ 50 ਤੋਂ 60 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ ਨਾਲ ਛਿੱਟੇ ਪੈਣ, ਮੀਂਹ ਤੇ ਗੜੇਮਾਰ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਆਰੈਂਜ ਅਲਰਟ ਜਾਰੀ ਕੀਤਾ ਹੈ। ਮੀਂਹ ਪਿਆ ਤਾਂ ਦਿਨ ਵੇਲੇ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।
ਓਧਰ, ਸੋਮਵਾਰ ਨੂੰ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਦੇ ਵਿਚਾਲੇ ਰਿਹਾ। ਐੱਸਬੀਐੱਸ ਨਗਰ (ਮੋਹਾਲੀ) ਵਿਚ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ, ਰੋਪੜ ਵਿਚ 33.9 ਡਿਗਰੀ, ਪਠਾਨਕੋਟ ਵਿਚ 34.9 ਡਿਗਰੀ, ਗੁਰਦਾਸਪੁਰ ਵਿਚ 34.7 ਡਿਗਰੀ, ਲੁਧਿਆਣਾ ਵਿਚ 35.6 ਡਿਗਰੀ, ਪਟਿਆਲਾ ਵਿਚ 35.6 ਡਿਗਰੀ, ਹੁਸ਼ਿਆਰਪੁਰ ਵਿਚ 35.9 ਡਿਗਰੀ, ਚੰਡੀਗੜ੍ਹ ਵਿਚ 36 ਡਿਗਰੀ ਅਤੇ ਅੰਮ੍ਰਿਤਸਰ ਦਾ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।