- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਮੌਨਸੂਨ ਦੀਆਂ ਸਰਗਰਮੀਆਂ ਫ਼ਿਲਹਾਲ ਆਮ ਬਣੀਆਂ ਹੋਈਆਂ ਹਨ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਰੂਪਨਗਰ ’ਚ 33.5 ਮਿਲੀਮੀਟਰ ਰਿਕਾਰਡ ਕੀਤੀ ਗਈ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਵੀਰਵਾਰ ਤੋਂ ਮੌਨਸੂਨ ਕਮਜ਼ੋਰ ਪੈਣ ਨਾਲ ਅਗਲੇ ਕੁਝ ਦਿਨਾਂ ਤੱਕ ਸੂਬੇ ’ਚ ਹੁਮਸ ਬਣੀ ਰਹਿ ਸਕਦੀ ਹੈ। ਹਾਲਾਂਕਿ ਇਸ ਵਿਚਾਲੇ ਹਲਕੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। 10 ਅਗਸਤ ਤੋਂ ਬਾਅਦ ਤੋਂ ਮੌਨਸੂਨ ਦੇ ਦੁਬਾਰਾ ਤੋਂ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ’ਚ ਮੌਨਸੂਨ ਦੀਆਂ ਸਰਗਰਮੀਆਂ ਫ਼ਿਲਹਾਲ ਆਮ ਬਣੀਆਂ ਹੋਈਆਂ ਹਨ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਰੂਪਨਗਰ ’ਚ 33.5 ਮਿਲੀਮੀਟਰ ਰਿਕਾਰਡ ਕੀਤੀ ਗਈ। ਇਸ ਤੋਂ ਇਲਾਵਾ ਪਠਾਨਕੋਟ ’ਚ 24.5, ਹੁਸ਼ਿਆਰਪੁਰ ’ਚ 19.0, ਚੰਡੀਗੜ੍ਹ ’ਚ 16.5, ਅੰਮ੍ਰਿਤਸਰ ’ਚ 12.6, ਬਰਨਾਲਾ ’ਚ 12.0, ਮੋਹਾਲੀ ’ਚ 11.0, ਗੁਰਦਾਸਪੁਰ ’ਚ 6.3, ਫ਼ਤਹਿਗੜ੍ਹ ਸਾਹਿਬ ’ਚ 3.5, ਐੱਸਬੀਐੱਸ ਨਗਰ ’ਚ 2.4, ਪਟਿਆਲਾ ’ਚ 1.6, ਬਰਨਾਲਾ ’ਚ 1.5, ਕਪੂਰਥਲਾ ’ਚ 1.0, ਜਦਕਿ ਲੁਧਿਆਣਾ ’ਚ 3.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।