ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਡ ਸਕੂਲਾਂ ਨੂੰ ਰਾਹਤ, ਕੰਟੀਨਿਊਸ਼ਨ ਫੀਸ ਭਰਨ ਲਈ ਮਿਤੀ 'ਚ ਕੀਤਾ ਵਾਧਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਪਰਫੋਰਮੇ ਕਰ ਕੇ ਐਸੋਸੀਏਟਡ ਸਕੂਲਾਂ ਵਿਚ ਖੁਸ਼ੀ ਦੀ ਲਹਿਰ ਤਾਂ ਹੈ, ਪਰ ਫੀਸ ਵਿਚ ਵਾਧਾ ਹੋਣ ਕਰ ਕੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਕੰਟੀਨਊਸ਼ਨ ਪਰਫੋਰਮੇ ਦੀ ਫੀਸ ਜਿੱਥੇ 10000 ਸੀ ਹੁਣ ਵਧਾ ਕੇ 15000 ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਕੰਟੀਨਊਸ਼ਨ ਫੀਸ ਦੇ ਨਾਲ 18 ਫੀਸਦੀ ਜੀਐੱਸਟੀ ਵੀ ਅਦਾ ਕਰਨਾ ਪਵੇਗਾ।
Publish Date: Sat, 14 Feb 2026 08:53 AM (IST)
Updated Date: Sat, 14 Feb 2026 08:57 AM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਡ ਸਕੂਲਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੰਟੀਨਿਊਸ਼ਨ ਪਰਫੋਰਮਾਂ 2025-2026 ਲਈ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਟੀਨਿਊਸ਼ਨ ਪਰਫੋਰਮਾ ਭਰਨ ਦੀ ਮਿਤੀ 13 ਫਰਵਰੀ 2026 ਤੋਂ ਵਧਾਕੇ 27 ਫਰਵਰੀ 2026 ਐਲਾਨੀ ਗਈ ਹੈ। ਜ਼ਿਕਰਯੋਗ ਹੈ ਕਿ ਐਸੋਸੀਏਟਡ ਸਕੂਲਾਂ ਦਾ ਪਰਫੋਰਮਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਕ ਸਾਲ ਖਤਮ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਐਸੋਸੀਏਟਡ ਸਕੂਲਾਂ ਵਿਚ ਰਾਹਤ ਦੀ ਲਹਿਰ ਹੈ ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਵਿਚ ਨਿਰਾਸ਼ਾ ਵੀ ਹੈ। ਦੱਸਣਯੋਗ ਹੈ ਕਿ ਐਸੋਸੀਏਟਡ ਸਕੂਲ ਜਥੇਬੰਦੀਆਂ ਵੱਲੋਂ ਇਸ ਪਰਫਾਰਮੇ ਨੂੰ ਲੈ ਕੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਐਸੋਸੀਏਟਡ ਸਕੂਲ ਜਥੇਬੰਦੀਆਂ ਦੀ ਪੁਰਜ਼ੋਰ ਕੋਸ਼ਿਸ਼ ਅਤੇ ਮੰਗਾਂ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ ਦੇ ਸੈਸ਼ਨ ਤੋਂ ਬਾਅਦ ਪਰਫੋਰਮਾਂ ਆਨਲਾਈਨ ਭਰਨ ਲਈ ਜਾਰੀ ਕਰ ਦਿੱਤਾ ਗਿਆ।
ਫੀਸ 'ਚ ਵਾਧੇ ਨੂੰ ਲੈ ਕੇ ਨਿਰਾਸ਼ਾ