
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੌਨਸੂਨ ਦੀ ਬੇਵਫ਼ਾਈ ਪੰਜਾਬ ਨੂੰ ਵੀ ਭੁਗਤਣੀ ਪਈ ਹੈ। ਜੁਲਾਈ ਤੋਂ ਬਾਅਦ ਅਗਸਤ ’ਚ ਵੀ ਸੂਬੇ ’ਚ ਸਾਧਾਰਨ ਤੋਂ ਘੱਟ 94.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਸ ਮਹੀਨੇ ਦੌਰਾਨ ਸਾਧਾਰਨ ਬਾਰਿਸ਼ 146.2 ਮਿਲੀਮੀਟਰ ਮੰਨੀ ਜਾਂਦੀ ਹੈ। ਜ਼ਿਲ੍ਹਾਵਾਰ ਅੰਕੜਿਆਂ ’ਚ ਬੀਤੇ ਦੋ ਮਹੀਨਿਆਂ ਦੌਰਾਨ ਪਠਾਨਕੋਟ ਤੇ ਗੁਰਦਾਸਪੁਰ ਨੂੰ ਛੱਡ ਕੇ ਲਗਪਗ ਸਾਰੇ ਜ਼ਿਲ੍ਹਿਆਂ ’ਚ ਬਾਰਿਸ਼ ਸਾਧਾਰਨ ਤੋਂ ਘੱਟ ਰਹੀ।

ਜਾਸ, ਲੁਧਿਆਣਾ : ਮੌਨਸੂਨ ਦੀ ਬੇਵਫ਼ਾਈ ਪੰਜਾਬ ਨੂੰ ਵੀ ਭੁਗਤਣੀ ਪਈ ਹੈ। ਜੁਲਾਈ ਤੋਂ ਬਾਅਦ ਅਗਸਤ ’ਚ ਵੀ ਸੂਬੇ ’ਚ ਸਾਧਾਰਨ ਤੋਂ ਘੱਟ 94.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਸ ਮਹੀਨੇ ਦੌਰਾਨ ਸਾਧਾਰਨ ਬਾਰਿਸ਼ 146.2 ਮਿਲੀਮੀਟਰ ਮੰਨੀ ਜਾਂਦੀ ਹੈ। ਜ਼ਿਲ੍ਹਾਵਾਰ ਅੰਕੜਿਆਂ ’ਚ ਬੀਤੇ ਦੋ ਮਹੀਨਿਆਂ ਦੌਰਾਨ ਪਠਾਨਕੋਟ ਤੇ ਗੁਰਦਾਸਪੁਰ ਨੂੰ ਛੱਡ ਕੇ ਲਗਪਗ ਸਾਰੇ ਜ਼ਿਲ੍ਹਿਆਂ ’ਚ ਬਾਰਿਸ਼ ਸਾਧਾਰਨ ਤੋਂ ਘੱਟ ਰਹੀ।
ਪਿਛਲੇ ਸਾਲ ਇਸ ਮਹੀਨੇ 253.7 ਮਿਲੀਮੀਟਰ ਬਾਰਿਸ਼ ਹੋਈ ਸੀ, ਜਿਹੜੀ ਸਾਧਾਰਨ ਤੋਂ 74 ਫ਼ੀਸਦੀ ਵੱਧ ਸੀ। ਯਾਨੀ ਇਸ ਸਾਲ ਹੁਣ ਤੱਕ ਦੇ ਮੌਨਸੂਨ ਸੀਜ਼ਨ ਦੌਰਾਨ ਸਾਧਾਰਨ ਤੋਂ 36 ਫ਼ੀਸਦੀ ਘੱਟ ਬਾਰਿਸ਼ ਹੋਈ ਜਦਕਿ ਪਿਛਲੇ ਸਾਲ ਇਹ 32 ਫ਼ੀਸਦ ਜ਼ਿਆਦਾ ਸੀ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਸਤੰਬਰ ਦੇ ਪਹਿਲੇ ਹਫ਼ਤੇ ਦੌਰਾਨ ਪੰਜਾਬ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।