- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਚਨਾ ਮਿਲਣ ’ਤੇ ਪੁਲਿਸ ਨੇ ਹੋਟਲ ਵਿੱਚ ਛਾਪਾਮਾਰੀ ਕੀਤੀ। ਕਾਰਵਾਈ ਦੌਰਾਨ ਮੈਨੇਜਰ ਰੋਬਿਨ ਬੁੱਢਾਚੇਤਰੀ ਸਮੇਤ ਸੁਰਿੰਦਰ ਕੁਮਾਰ, ਮੋਹਿਤ ਕੁਮਾਰ, ਗੁਰਮੀਤ ਸਿੰਘ, ਸਿਮਰਨ ਸਿੰਘ, ਦੀਪਕ, ਪ੍ਰਦੀਪ ਸਿੰਘ, ਸਾਹਿਲ ਅਰੋੜਾ ਅਤੇ ਗੁਰਲੀਨ ਸਿੰਘ ਨੂੰ ਕਾਬੂ ਕਰ ਲਿਆ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਆਰਕੇ ਰੋਡ ਸਥਿਤ ਯੈਲੋ ਚਿੱਲੀ ਹੋਟਲ ਵਿੱਚ ਚੱਲ ਰਹੇ ਜੂਏ ਦੀ ਸੂਚਨਾ ’ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਛਾਪਾਮਾਰੀ ਕਰਕੇ ਮੈਨੇਜਰ ਸਮੇਤ ਨੌਂ ਵਿਅਕਤੀਆਂ ਨੂੰ ਕਾਬੂ ਕੀਤਾ। ਪੁਲਿਸ ਨੇ ਮੌਕੇ ਤੋਂ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਸਮੇਤ ਹੁੱਕਾ ਤੇ ਤੰਬਾਕੂ ਉਤਪਾਦਾਂ ਨਾਲ ਸਬੰਧਤ ਸਾਮਾਨ ਬਰਾਮਦ ਕੀਤਾ।
ਜਾਣਕਾਰੀ ਅਨੁਸਾਰ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਆਰਕੇ ਰੋਡ ਸਥਿਤ ਯੈਲੋ ਚਿੱਲੀ ਹੋਟਲ ਵਿੱਚ ਮੈਨੇਜਰ ਰੋਬਿਨ ਬੁੱਢਾਚੇਤਰੀ ਆਪਣੇ ਸਾਥੀਆਂ ਨਾਲ ਮਿਲ ਕੇ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖਿਡਾ ਰਿਹਾ ਹੈ। ਇਸ ਦੇ ਨਾਲ ਹੀ ਹੋਟਲ ਵਿੱਚ ਹੁੱਕਾ ਅਤੇ ਤੰਬਾਕੂ ਉਤਪਾਦਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ।
ਸੂਚਨਾ ਮਿਲਣ ’ਤੇ ਪੁਲਿਸ ਨੇ ਹੋਟਲ ਵਿੱਚ ਛਾਪਾਮਾਰੀ ਕੀਤੀ। ਕਾਰਵਾਈ ਦੌਰਾਨ ਮੈਨੇਜਰ ਰੋਬਿਨ ਬੁੱਢਾਚੇਤਰੀ ਸਮੇਤ ਸੁਰਿੰਦਰ ਕੁਮਾਰ, ਮੋਹਿਤ ਕੁਮਾਰ, ਗੁਰਮੀਤ ਸਿੰਘ, ਸਿਮਰਨ ਸਿੰਘ, ਦੀਪਕ, ਪ੍ਰਦੀਪ ਸਿੰਘ, ਸਾਹਿਲ ਅਰੋੜਾ ਅਤੇ ਗੁਰਲੀਨ ਸਿੰਘ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਨੇ ਮੌਕੇ ਤੋਂ 2,40,000 ਰੁਪਏ ਦੀ ਨਕਦੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਕੀਤੇ। ਇਸ ਤੋਂ ਇਲਾਵਾ ਇੱਕ ਹੁੱਕਾ, ਕੋਇਲ, ਸਿਗਰਟ ਦਾ ਪੈਕੇਟ, ਦੋ ਪੈਕੇਟ, ਦੋ ਪਾਈਪਾਂ, ਦੋ ਚਿਲਮਾਂ ਅਤੇ ਇੱਕ ਲਾਈਟਰ ਵੀ ਪੁਲਿਸ ਨੇ ਕਬਜ਼ੇ ਵਿੱਚ ਲਿਆ।
ਪੁਲਿਸ ਮੁਤਾਬਕ ਹੋਟਲ ਅੰਦਰ ਜੂਏ ਦੇ ਨਾਲ ਹੁੱਕਾ ਵੀ ਚਲਾਇਆ ਜਾ ਰਿਹਾ ਸੀ। ਮਾਮਲੇ ਵਿੱਚ ਜੂਆ ਐਕਟ, ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਅਤੇ ਸਿਗਰਟ ਤੇ ਹੋਰ ਤੰਬਾਕੂ ਉਤਪਾਦਾਂ ਸਬੰਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।