CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਫੜਿਆ
ਅੱਜ ਸਵੇਰੇ ਹੀ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਡੱਲਾ ਵਿੱਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੂੰ ਰਾਊਂਡ ਅਪ ਕਰ ਲਿਆ।
Publish Date: Thu, 29 Oct 2026 12:39 PM (IST)
Updated Date: Thu, 29 Oct 2026 12:41 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ : ਜਗਰਾਉਂ ਨੇੜਲੇ ਪਿੰਡ ਕਮਾਲਪੁਰਾ ਵਿਖੇ ਲੋਕ ਮਿਲਨੀ ਸਮਾਗਮ ਵਿੱਚ ਪਹੁੰਚ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧ ਨੂੰ ਦੇਖਦਿਆਂ ਜਗਰਾਉਂ ਪੁਲਿਸ ਨੇ ਤੜਕਸਾਰ ਹੀ ਵਿਰੋਧ ਕਰਨ ਵਾਲਿਆਂ ਨੂੰ ਰੋਕਣ ਲਈ ਨਾਕਾਬੰਦੀ ਛਾਪੇਮਾਰੀ ਗ੍ਰਿਫਤਾਰੀਆਂ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਸਵੇਰੇ ਹੀ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਡੱਲਾ ਵਿੱਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੂੰ ਰਾਊਂਡ ਅਪ ਕਰ ਲਿਆ। ਪੁਲਿਸ ਦੀ ਇਹ ਛਾਪਾਮਾਰੀ ਅਤੇ ਪਿੰਡ ਕਮਾਲਪੁਰਾ ਨੂੰ ਜਾਂਦੇ ਰਸਤਿਆਂ ਤੇ ਲਗਾਈ ਗਏ ਨਾਕਿਆਂ ਦੌਰਾਨ ਤਲਾਸ਼ੀ ਮੁਹਿੰਮ ਜਾਰੀ ਰਹੀ ਤਾਂ ਕਿ ਕੋਈ ਵੀ ਵਿਰੋਧ ਕਰਨ ਵਾਲਾ ਪਿੰਡ ਕਮਾਲਪੁਰਾ ਤੱਕ ਪਹੁੰਚ ਨਾ ਸਕੇ।