- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਜਿਉਂ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਜਤਿੰਦਰਪਾਲ ਸਿੰਘ ਡੀਐੱਸਪੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਹੁੰਚ ਗਏ। ਇਸ ਮੌਕੇ ਸਥਿਤੀ ਨੂੰ ਭਾਂਪਦਿਆਂ ਡੀਐੱਸਪੀ ਨੇ ਵਾਰਿਸ ਪੰਜਾਬ ਅਕਾਲੀ ਦਲ ਦੀ ਪੰਜਾਬ ਦੀ ਵੋਮੈਨ ਵਿੰਗ ਦੀ ਪ੍ਰਧਾਨ ਹਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ।

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ , ਲੁਧਿਆਣਾ। 15 ਅਕਤੂਬਰ- ਨਸ਼ਾ ਵਿਰੋਧੀ ਲਹਿਰ ਦੇ ਆਗੂ ਅਤੇ ਉੱਘੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦਾ ਨਸ਼ਾ ਤੱਸਕਰਾਂ ਵੱਲੋਂ ਹੋਏ ਕਤਲ ਦੇ ਵਿਰੋਧ ਵਿੱਚ ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ, ਤੇ ਇਸ ਦੇ ਸੰਦਰਭ ਵਿੱਚ ਲਾਢੋਵਾਲ ਸਥਿਤ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਅੱਜ ਸਵੇਰ ਤੋਂ ਟੋਲ ਮੁਲਾਜ਼ਮਾਂ ਵੱਲੋਂ ਵਾਹਨਾਂ ਲਈ ਮੁਫਤ ਕੀਤਾ ਗਿਆ ਸੀ,ਪਰ ਬਾਅਦ ਦੁਪਹਿਰ ਇੱਕ ਵਜੇ ਦੇ 'ਕਰੀਬ ਵਾਰਿਸ ਪੰਜਾਬ' ਦੇ ਵਰਕਰਾਂ ਵੱਲੋਂ ਆ ਕੇ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਗਿਆ। ਟੋਲ ਪਲਾਜ਼ਾ ਦੇ ਦੋਵੇਂ ਪਾਸੇ ਵਾਰਿਸ ਪੰਜਾਬ ਦੇ ਵਰਕਰਾਂ ਨੇ ਵਾਹਨ ਰੋਕ ਦਿੱਤੇ ਗਏ, ਜਿਸ ਪਿੱਛੋਂ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਸਬੰਧੀ ਜਿਉਂ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਜਤਿੰਦਰਪਾਲ ਸਿੰਘ ਡੀਐੱਸਪੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਹੁੰਚ ਗਏ। ਇਸ ਮੌਕੇ ਸਥਿਤੀ ਨੂੰ ਭਾਂਪਦਿਆਂ ਡੀਐੱਸਪੀ ਨੇ ਵਾਰਿਸ ਪੰਜਾਬ ਅਕਾਲੀ ਦਲ ਦੀ ਪੰਜਾਬ ਦੀ ਵੋਮੈਨ ਵਿੰਗ ਦੀ ਪ੍ਰਧਾਨ ਹਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ।
ਪਹਿਲਾਂ ਤਾਂ ਬੀਬੀ ਹਰਪ੍ਰੀਤ ਕੌਰ ਬੰਦ ਖੋਲ੍ਹਣ ਲਈ ਸਹਿਮਤ ਨਾ ਹੋਏ, ਪਰ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਵਾਰਿਸ ਪੰਜਾਬ ਦੀ ਆਗੂ ਬੀਬੀ ਹਰਪ੍ਰੀਤ ਕੌਰ ਵੱਲੋਂ ਸਹਿਮਤੀ ਦੇਣ ਮਗਰੋਂ ਦੋਵੇਂ ਪਾਸੇ ਇੱਕ-ਇੱਕ ਐਮਰਜੈਂਸੀ ਬੂਥ ਖੋਲ੍ਹ ਦਿੱਤਾ ਗਿਆ, ਪਰ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪਿਛੇ ਲੰਬਾ ਜਾਮ ਲੱਗ ਗਿਆ। ਇਸ ਮੌਕੇ ਕਿਸੇ ਵੀ ਪ੍ਰਕਾਰ ਦੀ ਸੰਭਾਵੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪੁਲਸ ਪ੍ਰਬੰਧ ਕੀਤੇ ਗਏ ਹਨ। ਟੋਲ ਪਲਾਜ਼ਾ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।