- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਾਇਤ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਕੀਤੀ ਮੰਗ

ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਪੰਜਾਬ ਸਰਕਾਰ ਅਤੇ ਗ੍ਰਾਮ ਪੰਚਾਇਤ ਪਿੰਡ ਬੁਰਜ ਕੁਲਾਰਾ ਵੱਲੋਂ ਪਿੰਡ ਦੇ ਛੱਪੜ ਨੂੰ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਪਰ ਪਿੰਡ ਦੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਟਰੀਟਮੈਂਟ ਪਲਾਟ ਦੇ ਚਲਦੇ ਕੰਮ ਵਿਚ ਪਾਣੀ ਛੱਡਣ ਕਾਰਨ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਚਮਕੌਰ ਸਿੰਘ ਕੈਨੇਡਾ, ਯੂਥ ਆਗੂ ਛਿੰਦਰਪਾਲ ਸ਼ਰਮਾ ਅਤੇ ਸਮਾਜ ਸੇਵੀ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਅੱਜ ਦੇਸ ਆਜ਼ਾਦ ਹੋਇਆ ਲਗਭਗ 79 ਸਾਲ ਹੋ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਛੱਪੜ ਦੇ ਵਿਕਾਸ-ਕਾਰਜਾਂ ਵੱਲ ਤਵੱਜੋ ਨਹੀਂ ਦਿੱਤੀ ਇਹ ਛੱਪੜ ਪਿੰਡ ਦੀ ਸੰਘਣੀ ਆਬਾਦੀ ਵਿਚ ਹੋਣ ਕਰਕੇ ਹਰ ਸਮੇਂ ਛੱਪੜ ਵਿਚੋ ਗੰਦਗੀ ਦੀ ਬਦਬੋ ਮਾਰਦੀ ਰਹਿੰਦੀ ਸੀ।
ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆਂ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਨੇ ਮਤਾ ਪਾਸ ਕਰਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਰਾਹੀ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਪੰਜਾਬ ਸਰਕਾਰ ਨੇ ਛੱਪੜ ਦੇ ਨਵੀਨੀਕਰਨ ਲਈ ਦਸ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਅਸੀ ਪੰਜਾਬ ਸਰਕਾਰ ਦੀ ਗ੍ਰਾਂਟ ਅਤੇ ਹੋਰ ਪੰਚਾਇਤੀ ਜ਼ਮੀਨ ਦੇ ਠੇਕੇ ਵਿਚੋਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਛੱਪੜ ਨੂੰ ਪਿੰਡ ਚਕਰ ਦੀਆਂ ਝੀਲਾਂ ਵਾਗ ਬਣਾਉਣਾ ਚਾਹੁੰਦੇ ਹਾਂ ਪਰ ਵਿਰੋਧੀਆਂ ਨੂੰ ਇਹ ਵਿਕਾਸ ਹਜਮ ਨਹੀਂ ਹੋ ਰਿਹਾ।
ਉਨ੍ਹਾਂ ਦੱਸਿਆ ਕਿ 12 ਜੂਨ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਰਸਾਤ ਦੇ ਪਾਣੀ ਨੂੰ ਧੱਕੇ ਨਾਲ ਰਾਤ ਸਮੇਂ ਛੱਪੜ ਵਿਚ ਛੱਡ ਦਿੱਤਾ ਗਿਆ, ਜਿਸ ਨਾਲ ਛੱਪੜ ਦੀ ਚਾਰਦੀਵਾਰੀ ਅਤੇ ਛੱਪੜ ਦੇ ਟਰੀਟਮੈਂਟ ਪਲਾਟ ਲਈ ਬਣਾਈਆਂ ਤਿੰਨ ਖੂਹੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਰਾਤ ਸਮੇਂ ਸ਼ਰਾਰਤੀ ਅਨਸਰ ਵੱਲੋਂ ਚੋਰੀ ਛੱਡੇ ਪਾਣੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਵੱਲੋਂ ਪੁਲਿਸ ਥਾਣਾ ਹਠੂਰ ਨੂੰ ਬੀਤੀ 13 ਜੂਨ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ। ਪੁਲਿਸ ਵੱਲੋਂ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਸਰਪੰਚ ਚਮਕੌਰ ਸਿੰਘ ਬੁਰਜ ਕੁਲਾਰਾ, ਪੰਚ ਸਵਰਨ ਸਿੰਘ, ਪੰਚ ਕਿਰਨਦੀਪ ਸ਼ਰਮਾ, ਯੂਥ ਆਗੂ ਛਿੰਦਰਪਾਲ ਸ਼ਰਮਾ, ਵਾਹਿਗੁਰੂਪਾਲ ਸਿੰਘ ਬੁਰਜ ਕੁਲਾਰਾ, ਪੰਚ ਪਰਮਜੀਤ ਕੌਰ, ਪੰਚ ਪਰਮਜੀਤ ਕੌਰ ਬੁਰਜ ਕੁਲਾਰਾ, ਸਾਬਕਾ ਪੰਚ ਅਵਤਾਰ ਸਿੰਘ,ਅਵਤਾਰ ਸਿੰਘ, ਜਗਦੇਵ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਜਗਵਿੰਦਰ ਸਿੰਘ, ਸਾਬਕਾ ਪੰਚ ਲਛਮਣ ਸਿੰਘ, ਸੁਖਪ੍ਰੀਤ ਸਿੰਘ, ਸਾਬਕਾ ਪੰਚ ਗੁਰਮੀਤ ਸਿੰਘ, ਖੁਸਪ੍ਰੀਤ ਸਿੰਘ, ਬਿੱਟੂ ਸਿੰਘ, ਪ੍ਰਦੀਪ ਸਿੰਘ, ਪ੍ਰਧਾਨ ਜਤਿੰਦਰ ਸਿੰਘ ਲਾਡੀ, ਰਜਿੰਦਰਪਾਲ ਸ਼ਰਮਾ, ਅਮਨਦੀਪ ਸਿੰਘ, ਕਰਮਜੀਤ ਸਿੰਘ ਕੰਮੂ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਮਿੱਠੂ ਸਿੰਘ, ਜਗਰਾਜ ਸਿੰਘ ਸੋਨੀ ਆਦਿ ਹਾਜ਼ਰ ਸਨ।