Punjab Crime: ਡਿਊਟੀ ਦੌਰਾਨ ਮੁਲਾਜ਼ਮ ਦੀ ਦਰਦਨਾਕ ਮੌਤ, ਪੁਲਿਸ ਨੇ 2 ਲੋਕਾਂ ਨੂੰ ਨਾਮਜ਼ਦ ਕਰਕੇ ਸ਼ੁਰੂ ਕੀਤੀ ਜਾਂਚ
ਚੰਡੀਗੜ੍ਹ ਰੋਡ ਵਰਧਮਾਨ ਪਿਓਰ ਇਨਫਰਾਟੈਕ ਮਾਲ ਦੇ ਨਿਰਮਾਣ ਕਾਰਜ ਦੌਰਾਨ ਉਚਾਈ ’ਤੇ ਕੰਮ ਕਰ ਰਹੇ ਵਿਅਕਤੀ ਦੀ ਹਾਦਸੇ ’ਚ ਮੌਤ ਹੋ ਗਈ। ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਕਮਲੇਸ਼ ਕੁਮਾਰ ਯਾਦਵ ਦੇ ਰਿਸ਼ਤੇਦਾਰ ਅਨੂਪ ਕੁਮਾਰ ਦੇ ਬਿਆਨ ਉੱਪਰ ਥਾਣਾ ਜਮਾਲਪੁਰ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਅਣਗਹਿਲੀ ਵਰਤਣ ਕਾਰਨ ਮੌਤ ਹੋਣ ਦੇ ਦੋਸ਼ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ।
Publish Date: Sun, 21 Jun 2026 12:49 PM (IST)
Updated Date: Sun, 21 Jun 2026 12:50 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਚੰਡੀਗੜ੍ਹ ਰੋਡ ਵਰਧਮਾਨ ਪਿਓਰ ਇਨਫਰਾਟੈਕ ਮਾਲ ਦੇ ਨਿਰਮਾਣ ਕਾਰਜ ਦੌਰਾਨ ਉਚਾਈ ’ਤੇ ਕੰਮ ਕਰ ਰਹੇ ਵਿਅਕਤੀ ਦੀ ਹਾਦਸੇ ’ਚ ਮੌਤ ਹੋ ਗਈ। ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਕਮਲੇਸ਼ ਕੁਮਾਰ ਯਾਦਵ ਦੇ ਰਿਸ਼ਤੇਦਾਰ ਅਨੂਪ ਕੁਮਾਰ ਦੇ ਬਿਆਨ ਉੱਪਰ ਥਾਣਾ ਜਮਾਲਪੁਰ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਅਣਗਹਿਲੀ ਵਰਤਣ ਕਾਰਨ ਮੌਤ ਹੋਣ ਦੇ ਦੋਸ਼ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਗਰੀਨ ਫੀਲਡ ਕਾਲੋਨੀ ਫਰੀਦਾਬਾਦ ਦੇ ਰਹਿਣ ਵਾਲੇ ਅਮਿਤ ਮਿਸ਼ਰਾ ਅਤੇ ਅਮਰ ਦਰਸ਼ਨ ਕਲੋਨੀ ਪਟਿਆਲਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਅਨੂਪ ਕੁਮਾਰ ਮੁਤਾਬਕ ਹਾਦਸੇ ਵਾਲੇ ਦਿਨ ਉਸ ਨੂੰ ਇੱਕ ਮੋਬਾਈਲ ਰਾਹੀਂ ਪਤਾ ਲੱਗਾ ਕਿ ਉਚਾਈ ਤੋਂ ਸਕਿਪ ਹੋਲਡਿੰਗ ਦਾ ਵਜ਼ਨਦਾਰ ਲੋਹੇ ਦਾ ਪਾਈਪ ਉਸ ਦੇ ਚਚੇਰੇ ਭਰਾ ਕਮਲੇਸ਼ ਕੁਮਾਰ ਯਾਦਵ ਦੇ ਸਿਰ ਉੱਪਰ ਡਿੱਗਣ ਕਾਰਨ ਕਮਲੇਸ਼ ਕੁਮਾਰ ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਜਾਣਕਾਰੀ ਮਿਲਣ ਮਗਰੋਂ ਉਹ ਮੌਕੇ ਤੇ ਪੁੱਜਾ ਤੇ ਆਪਣੇ ਤੌਰ ’ਤੇ ਪੜਤਾਲ ਕਰਨ ਮਗਰੋਂ ਪਤਾ ਲੱਗਾ ਕਿ ਅਜਿਹਾ ਹਾਦਸਾ ਮਾਲ ਨਿਰਮਾਣ ਵਿੱਚ ਠੇਕੇਦਾਰ ਰੈਕਲਸੋ ਪ੍ਰਾਈਵੇਟ ਲਿਮਿਟਡ ਅਤੇ ਸੋਨੀ ਡੈਕੋਰ ਤੇ ਬਿਲਡਰ ਫਰਮ ਦੇ ਅਧਿਕਾਰੀਆਂ ਦੀ ਅਣਗਹਿਲੀ ਤੇ ਲਾਪਰਵਾਹੀ ਕਰਕੇ ਹੋਇਆ ਹੈ। ਉਹਨਾਂ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾਈ ਜਿਸ ਦੇ ਚਲਦੇ ਖਾਣਾ ਜਮਾਲਪੁਰ ਪੁਲਿਸ ਨੇ ਉਕਤ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।