- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ੇਰਪੁਰ ਦੇ ਵਾਸੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਪਸ ਵਿੱਚ ਸਾਜ਼ਿਸ਼ ਰਚ ਕੇ ਪਿੰਡ ਉਮੈਦਪੁਰ ਵਿਖੇ ਆਪਣੀ ਜਾਇਦਾਦ ਵੇਚਣ ਲਈ ਉਸ ਨਾਲ ਇਕਰਾਰਨਾਮਾ ਕੀਤਾ। ਇਸ ਸੌਦੇ ਤਹਿਤ ਮੁਲਜ਼ਮਾਂ ਨੇ ਬਿਆਨੇ ਵਜੋਂ ਸ਼ਿਕਾਇਤਕਰਤਾ ਤੋਂ ਇੱਕ ਕਰੋੜ ਰੁਪਏ ਦੀ ਰਕਮ ਹਾਸਲ ਕਰ ਲਈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਇੱਕ ਵਿਅਕਤੀ ਤੋਂ ਜਾਇਦਾਦ ਵੇਚਣ ਦਾ ਸੌਦਾ ਕਰਕੇ ਇੱਕ ਕਰੋੜ ਰੁਪਏ ਬਿਆਨੇ ਵਜੋਂ ਹਾਸਲ ਕਰਨ ਮਗਰੋਂ ਕਥਿਤ ਤੌਰ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ’ਤੇ ਸਾਜ਼ਿਸ਼ ਰਚ ਕੇ ਸ਼ਿਕਾਇਤਕਰਤਾ ਨਾਲ ਧੋਖਾ ਕਰਨ ਅਤੇ ਅਮਾਨਤ ਵਿੱਚ ਖ਼ਿਆਨਤ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ੇਰਪੁਰ ਦੇ ਵਾਸੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਪਸ 'ਚ ਸਾਜ਼ਿਸ਼ ਰਚ ਕੇ ਪਿੰਡ ਉਮੈਦਪੁਰ ਵਿਖੇ ਆਪਣੀ ਜਾਇਦਾਦ ਵੇਚਣ ਲਈ ਉਸ ਨਾਲ ਇਕਰਾਰਨਾਮਾ ਕੀਤਾ। ਇਸ ਸੌਦੇ ਤਹਿਤ ਮੁਲਜ਼ਮਾਂ ਨੇ ਬਿਆਨੇ ਵਜੋਂ ਸ਼ਿਕਾਇਤਕਰਤਾ ਤੋਂ ਇੱਕ ਕਰੋੜ ਰੁਪਏ ਦੀ ਰਕਮ ਹਾਸਲ ਕਰ ਲਈ।
ਦੋਸ਼ ਹੈ ਕਿ ਰਕਮ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਸੌਦੇ ਸਬੰਧੀ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਅਤੇ ਸ਼ਿਕਾਇਤਕਰਤਾ ਨਾਲ ਕਥਿਤ ਤੌਰ ’ਤੇ ਅਮਾਨਤ ਵਿੱਚ ਖ਼ਿਆਨਤ ਤੇ ਧੋਖਾਧੜੀ ਕੀਤੀ। ਜਾਂਚ ਉਪਰੰਤ ਪੁਲਿਸ ਨੇ ਉਮੈਦਪੁਰ ਦੇ ਵਾਸੀ ਮੋਹਨ ਸਿੰਘ, ਸਿਕੰਦਰ ਸਿੰਘ, ਜਗਦੀਪ ਸਿੰਘ, ਰਣਧੀਰ ਸਿੰਘ, ਜਗਤਾਰ ਸਿੰਘ, ਪ੍ਰਗਟ ਸਿੰਘ ਅਤੇ ਸਰਬਜੀਤ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 406, 506, 447 ਅਤੇ 120-ਬੀ ਤਹਿਤ ਐਫਆਈਆਰ ਰਜਿਸਟਰਡ ਕਰ ਕੇ ਮਾਮਲੇ ਦੀ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੌਦੇ ਨਾਲ ਸਬੰਧਤ ਦਸਤਾਵੇਜ਼ਾਂ, ਰਕਮ ਦੇ ਲੈਣ-ਦੇਣ ਤੇ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।