- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਕੈਨੇਡਾ ਭੇਜਣ ਦਾ ਭਰੋਸਾ ਦੇ ਕੇ ਸ਼ਿਕਾਇਤਕਰਤਾ ਦੇ ਲੜਕੇ ਦੀ ਮਨਪ੍ਰੀਤ ਕੌਰ ਨਾਲ ਮੰਗਣੀ ਕਰਵਾ ਦਿੱਤੀ। ਇਸ ਤੋਂ ਬਾਅਦ ਵਿਦੇਸ਼ ਭੇਜਣ ਦੇ ਖਰਚੇ ਦੇ ਨਾਂ ’ਤੇ ਸ਼ਿਕਾਇਤਕਰਤਾ ਤੋਂ ਮੋਟੀ ਰਕਮ ਲਈ ਗਈ। ਦੋਸ਼ ਹੈ ਕਿ ਮੁਲਜ਼ਮਾਂ ਨੇ ਬਾਅਦ ਵਿੱਚ ਨਾ ਤਾਂ ਨੌਜਵਾਨ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ: ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਅਤੇ ਇਸ ਦੇ ਨਾਂ ’ਤੇ ਮੋਟੀ ਰਕਮ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਵਿਆਹ ਕਰਵਾਉਣ ਤੋਂ ਬਾਅਦ ਨੌਜਵਾਨ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ। ਡੀਲ ਲੁਧਿਆਣਾ ਵਿੱਚ ਹੋਈ ਸੀ, ਜਦਕਿ ਸ਼ਿਕਾਇਤਕਰਤਾ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਵੱਲੋਂ ਸੰਗਰੂਰ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਪੜਤਾਲ ਤੋਂ ਬਾਅਦ ਸੰਗਰੂਰ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਅਗਲੀ ਕਾਰਵਾਈ ਲਈ ਲੁਧਿਆਣਾ ਪੁਲਿਸ ਦੇ ਥਾਣਾ ਡੇਹਲੋਂ ਨੂੰ ਭੇਜ ਦਿੱਤੀ ਹੈ।
ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਪਿੰਡ ਮੀਰ ਖੇੜੀ, ਥਾਣਾ ਸਦਰ ਸੰਗਰੂਰ ਵਾਸੀ ਹਰਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਵੱਲੋਂ ਉਸ ਦੇ ਲੜਕੇ ਹਰਦੇਵ ਸਿੰਘ ਨਾਲ ਲੜਕੀ ਮਨਪ੍ਰੀਤ ਦਾ ਵਿਆਹ ਕਰਵਾਉਣ ਅਤੇ ਇਸ ਤੋਂ ਬਾਅਦ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਗਿਆ। ਵਾਅਦਾ ਇਹ ਸੀ ਕਿ ਲੜਕੀ ਕੈਨੇਡਾ ਪਹੁੰਚਣ ਤੋਂ ਬਾਅਦ ਹਰਦੇਵ ਨੂੰ ਉੱਥੇ ਬੁਲਾ ਲਵੇਗੀ।
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਕੈਨੇਡਾ ਭੇਜਣ ਦਾ ਭਰੋਸਾ ਦੇ ਕੇ ਸ਼ਿਕਾਇਤਕਰਤਾ ਦੇ ਲੜਕੇ ਦੀ ਮਨਪ੍ਰੀਤ ਕੌਰ ਨਾਲ ਮੰਗਣੀ ਕਰਵਾ ਦਿੱਤੀ। ਇਸ ਤੋਂ ਬਾਅਦ ਵਿਦੇਸ਼ ਭੇਜਣ ਦੇ ਖਰਚੇ ਦੇ ਨਾਂ ’ਤੇ ਸ਼ਿਕਾਇਤਕਰਤਾ ਤੋਂ ਮੋਟੀ ਰਕਮ ਲਈ ਗਈ। ਦੋਸ਼ ਹੈ ਕਿ ਮੁਲਜ਼ਮਾਂ ਨੇ ਬਾਅਦ ਵਿੱਚ ਨਾ ਤਾਂ ਨੌਜਵਾਨ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ।
ਸ਼ਿਕਾਇਤਕਰਤਾ ਨੇ ਇਸ ਸਬੰਧੀ ਸੰਗਰੂਰ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ ਧਾਰਾ 420 ਅਤੇ 120-ਬੀ ਆਈਪੀਸੀ ਤਹਿਤ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ। ਸਾਰੀ ਘਟਨਾ ਲੁਧਿਆਣਾ ਨਾਲ ਜੁੜੀ ਹੋਈ ਹੈ, ਇਸ ਲਈ ਜ਼ੀਰੋ ਐੱਫਆਈਆਰ ਨੂੰ ਅਗਲੀ ਜਾਂਚ ਲਈ ਥਾਣਾ ਡੇਹਲੋਂ, ਲੁਧਿਆਣਾ ਭੇਜਿਆ ਗਿਆ ਹੈ।
ਪੁਲਿਸ ਵੱਲੋਂ ਦਰਜ ਕੀਤੇ ਮੁਕਦਮੇ ਵਿੱਚ ਪਿੰਡ ਹਲਵਾਰਾ ਵਾਸੀ ਮਨਪ੍ਰੀਤ ਕੌਰ, ਪਿੰਡ ਹਲਵਾਰਾ ਵਾਸੀ ਜਗਦੇਵ ਸਿੰਘ, ਰਾਏਕੋਟ ਵਾਸੀ ਕਰਮਜੀਤ ਕੌਰ ਅਤੇ ਇਕ ਹੋਰ ਕਰਮਜੀਤ ਕੌਰ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਹੁਣ ਲੁਧਿਆਣਾ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਕੈਨੇਡਾ ਭੇਜਣ ਦੇ ਨਾਂ ’ਤੇ ਹੋਏ ਕਥਿਤ ਲੈਣ-ਦੇਣ, ਮੰਗਣੀ ਅਤੇ ਵਿਆਹ ਸਬੰਧੀ ਕੀਤੇ ਗਏ ਵਾਅਦਿਆਂ ਅਤੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਤੱਥ ਇਕੱਠੇ ਕੀਤੇ ਜਾਣਗੇ।