ਡਾ. ਨਰੂਲਾ ਬਣੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਲੁਧਿਆਣਾ ਚੈਪਟਰ ਦੇ ਪ੍ਰਧਾਨ
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਲੁਧਿਆਣਾ ਚੈਪਟਰ ਦੇ ਡਾ.ਨਰੂਲਾ ਪ੍ਰਧਾਨ ਬਣੇ
Publish Date: Sun, 28 Jun 2026 07:27 PM (IST)
Updated Date: Mon, 29 Jun 2026 04:05 AM (IST)

ਸਿੱਖਾ ਲਈ ਪੜ੍ਹਾਈ ਦਾ ਲੰਗਰ, ਦਵਾਈ ਦਾ ਲੰਗਰ ਤੇ ਕਮਾਈ ਦਾ ਲੰਗਰ ਲਾ ਰਹੇ ਹਾਂ : ਮਰਵਾਹਾ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਕਲੱਬ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਾਜਿੰਦਰ ਸਿੰਘ ਮਰਵਾਹਾ ਚੇਅਰਮੈਨ ਡਬਲਯੂਐਸਸੀਸੀ ਪੰਜਾਬ ਚੈਪਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਡਾ. ਕੁੰਵਰ ਉਂਕਾਰ ਸਿੰਘ ਨਰੂਲਾ ਨੂੰ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਲੁਧਿਆਣਾ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਮਾਗਮ ਵਿੱਚ ਸ਼ੈੱਫ ਅਮਰਿੰਦਰ ਸਿੰਘ ਕੋਛੜ ਮੁੱਖ ਸਲਾਹਕਾਰ- ਟਰੇਡ, ਕਾਮਰਸ ਐਂਡ ਹਾਸਪਿਟੈਲਿਟੀ, ਡਬਲਿਯੂਐੱਸਸੀਸੀ ਪੰਜਾਬ ਚੈਪਟਰ ਤੇ ਪ੍ਰਧਾਨ ਡਬਲਯੂਐਸਸੀਸੀ ਚੰਡੀਗੜ੍ਹ ਚੈਪਟਰ ਅਤੇ ਮਨਮੀਤ ਸਿੰਘ ਭੱਟੀ ਡਾਇਰੈਕਟਰ ਮੈਂਟਰਸ਼ਿਪ ਤੇ ਹੁਨਰ ਵਿਕਾਸ, ਰਾਜਬੀਰ ਸਿੰਘ ਚਾਵਲਾ (ਪ੍ਰਧਾਨ ਦੋਆਬਾ ਜ਼ੋਨ), ਮਨਬੀਰ ਸਿੰਘ ਅਕਾਲੀ ਸਕੱਤਰ ਜਨਰਲ ਦੋਆਬਾ ਜ਼ੋਨ ਤੇ ਜੋਤ ਜੀਵਨ ਸਿੰਘ ਜੀ ਨੇ ਵੀ ਹਾਜ਼ਰੀ ਲਾਈ। ਪੰਜਾਬ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਦਸਿਆ ਕਿ ਵਰਲਡ ਸਿੱਖ ਚੈਂਬਰ ਆਫ਼ ਕਮਰਸਰ ਵੱਲੋਂ ਵਿਸ਼ੇਸ਼ ਤੌਰ ਤੇ ਸਿੱਖਾ ਲਈ ਪੜ੍ਹਾਈ ਦਾ ਲੰਗਰ ,ਦਵਾਈ ਦਾ ਲੰਗਰ ਅਤੇ ਕਮਾਈ ਦਾ ਲੰਗਰ ਦੇ ਸਿਧਾਂਤ ਤੇ ਕੰਮ ਕਰ ਰਹੇ ਹਨ, ਜਿੱਥੇ ਸਮਾਜ ਲਈ ਕੰਮ ਕੀਤਾ ਜਾਂਦਾ ਹੈ, ਉਥੇ ਹੀ ਸਿੱਖ ਨੌਜਵਾਨਾਂ ਦੇ ਭਵਿੱਖ ਲਈ ਉਹਨਾਂ ਨੂੰ ਵਪਾਰਕ ਤੌਰ ਤੇ ਮਜ਼ਬੂਤ ਕਰਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਡਬਲਿਯੂਐੱਸਸੀਸੀ ਦੇ ਪੰਜਾਬ ਭਰ ਤੋਂ ਆਏ ਕੋਰ ਟੀਮ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਪਾਰ, ਉਦਯੋਗ, ਉਦਮੀਤਾ, ਨੈੱਟਵਰਕਿੰਗ, ਮੈਂਟਰਸ਼ਿਪ, ਸਕਿੱਲ ਡਿਵੈਲਪਮੈਂਟ ਅਤੇ ਸਿੱਖ ਭਾਈਚਾਰੇ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਡਬਲਿਯੂਐੱਸਸੀਸੀ ਦੇ ਵਿਜ਼ਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ ਗਿਆ। ਇਹ ਸਨਮਾਨ ਸਮਾਰੋਹ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਦੀ ਅਗਵਾਈ ਹੇਠ ਡਬਲਿਯੂਐੱਸਸੀਸੀ ਲੁਧਿਆਣਾ ਚੈਪਟਰ ਦੀ ਇੱਕ ਨਵੀਂ ਅਤੇ ਪ੍ਰੇਰਣਾਦਾਇਕ ਸ਼ੁਰੂਆਤ ਦਾ ਪ੍ਰਤੀਕ ਬਣਿਆ।ਸਮਾਗਮ ਵਿੱਚ ਰਵਿੰਦਰਪਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ (ਦੀਪ), ਜਗਦੀਪ ਸਿੰਘ ਆਦਿ ਹਾਜ਼ਰ ਰਹੇ। ਡਾ. ਨਰੂਲਾ ਦੀ ਅਗਵਾਈ ਵਿਚ ਮੇਜਰ ਸਿੰਘ ਖਾਲਸਾ ਪ੍ਰਧਾਨ ਦੀ ਸਮੂਹ ਟੀਮ ਸਿੱਖ ਸਟੂਡੈਂਟ ਫੈਡਰੇਸ਼ਨ, ਰਾਜੇਸ਼ ਅਗਰਵਾਲ (ਪ੍ਰਧਾਨ), ਜਸਪਾਲ ਸਿੰਘ, ਜਤਿੰਦਰ ਸਿੰਘ ਲਾਡੀ ਪੰਜਾਬ ਪ੍ਰਧਾਨ ਸ਼ੁਭਾਸ਼ ਕੁੰਦਰ ਕੈਂਟੀ (ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ), ਪੰਜਾਬ ਪ੍ਰੈੱਸ ਮੀਡੀਆ ਇੰਚਾਰਜ ਸੋਨੂੰ ਠਾਕੁਰ, ਦੀਪਕ ਪੁਰੀ, ਸ਼ੁਭਮ ਸ਼ੁਕਲਾ, ਅਮਨਪ੍ਰੀਤ ਸਿੰਘ (ਅਮਨ), ਸੰਦੀਪ ਸਿੰਘ, ਬੰਟੀ ਸਿੰਘ ਆਦਿ ਪੁੱਜੇ। ਆਏ ਹੋਏ ਸਭ ਮਹਿਮਾਨਾਂ ਦਾ ਡਾ. ਨਰੂਲਾ ਨੇ ਧੰਨਵਾਦ ਕੀਤਾ।