- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਥਾਣਾ ਸਿਟੀ ’ਚ ਦਰਜ ਵੱਖ-ਵੱਖ ਮੁਕੱਦਮਿਆਂ ਵਿਚ ਜ਼ਬਤ ਅਤੇ ਬਰਾਮਦ ਕੀਤੇ ਦੋ ਪਹੀਆ ਵਾਹਨ ਜਗਰਾਓਂ ਦੇ ਮਹਿਲਾ ਥਾਣੇ ਵਿਚ ਪਏ ਸਨ। ਇਨ੍ਹਾਂ ਵਾਹਨਾਂ ਨੂੰ ਲੰਮਾ ਅਰਸਾ ਬੀਤ ਜਾਣ ’ਤੇ ਥਾਣਾ ਸਿਟੀ ਦੇ ਮਾਲਖਾਨੇ ਦੇ ਮੁਨਸ਼ੀ ਮਨਜਿੰਦਰ ਸਿੰਘ ਲਾਲਚ ਵਿਚ ਆ ਗਿਆ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਥਾਣਾ ਸਿਟੀ ਦੇ ਮਾਲਖਾਨੇ ਦਾ ਏਐੱਸਆਈ ਮੁਨਸ਼ੀ ਹੀ ਕਬਾੜੀਆਂ ਅਤੇ ਦਲਾਲ ਨਾਲ ਮਿਲ ਕੇ ਵੱਖ-ਵੱਖ ਕੇਸਾਂ ਵਿਚ ਬਰਾਮਦ 28 ਮੋਟਰਸਾਈਕਲ, ਸਕੂਟਰ ਵੇਚ ਗਿਆ। ਇਸ ਦਾ ਖੁਲਾਸਾ ਹੋਣ ’ਤੇ ਜਗਰਾਓਂ ਥਾਣਾ ਸਿਟੀ ਦੀ ਪੁਲਿਸ ਨੇ ਏਐੱਸਆਈ ਸਮੇਤ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਵਿਚ ਦੋ ਕਬਾੜੀਏ ਸਕੇ ਭਰਾ ਅਤੇ ਤੀਜਾ ਦਲਾਲ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਥਾਣਾ ਸਿਟੀ ’ਚ ਦਰਜ ਵੱਖ-ਵੱਖ ਮੁਕੱਦਮਿਆਂ ਵਿਚ ਜ਼ਬਤ ਅਤੇ ਬਰਾਮਦ ਕੀਤੇ ਦੋ ਪਹੀਆ ਵਾਹਨ ਜਗਰਾਓਂ ਦੇ ਮਹਿਲਾ ਥਾਣੇ ਵਿਚ ਪਏ ਸਨ। ਇਨ੍ਹਾਂ ਵਾਹਨਾਂ ਨੂੰ ਲੰਮਾ ਅਰਸਾ ਬੀਤ ਜਾਣ ’ਤੇ ਥਾਣਾ ਸਿਟੀ ਦੇ ਮਾਲਖਾਨੇ ਦੇ ਮੁਨਸ਼ੀ ਮਨਜਿੰਦਰ ਸਿੰਘ ਲਾਲਚ ਵਿਚ ਆ ਗਿਆ। ਉਸ ਨੇ ਇਹ ਸੋਚ ਕਿ ਬਰਾਮਦ ਮੋਟਰਸਾਈਕਲਾਂ ਦੇ ਮਾਲਕ ਹੁਣ ਇਨ੍ਹਾਂ ’ਤੇ ਦਾਅਵਾ ਨਹੀਂ ਜਤਾਉਣਗੇ ’ਤੇ ਆਪਣੇ ਇੱਕ ਸਾਥੀ ਬਲਵਿੰਦਰ ਸਿੰਘ ਬੱਗੜ ਜੋ ਕਿ ਪੁਰਾਣਾ ਮੋਟਰਸਾਈਕਲ ਮਕੈਨਿਕ ਹੈ, ਨਾਲ ਇਨ੍ਹਾਂ ਬਰਾਮਦ ਮੋਟਰਸਾਈਕਲਾਂ ਨੂੰ ਵੇਚਣ ਦੀ ਯੋਜਨਾ ਬਣਾ ਲਈ। ਬੱਗੜ ਵੱਲੋਂ ਵੀ ਥਾਣੇਦਾਰ ਨੂੰ ਹਰੀ ਝੰਡੀ ਦੇਣ ’ਤੇ ਇਨ੍ਹਾਂ ਨੇੜੇ ਹੀ ਰਹਿੰਦੇ ਦੋ ਕਬਾੜੀਏ ਭਰਾਵਾਂ ਨਾਲ ਵੀ ਬਰਾਮਦ ਮੋਟਰਸਾਈਕਲਾਂ ਨੂੰ ਵੇਚਣ ਦੀ ਸਕੀਮ ਘੜ ਲਈ।
ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਲਖਾਨੇ ’ਚ ਪਏ ਕੇਸ ਪ੍ਰਾਪਰਟੀ ਦੇ ਵਾਹਨਾਂ ਨੂੰ ਵੇਚਣ ਦੇ ਮਾਮਲੇ ਵਿਚ ਏਐਸਆਈ ਮਨਜਿੰਦਰ ਸਿੰਘ, ਦਲਾਲ ਬਲਵਿੰਦਰ ਸਿੰਘ ਬੱਗੜ, ਕਬਾੜੀਏ ਭਰਾ ਰਣਜੀਤ ਸਿੰਘ ਅਤੇ ਰਮਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਦੌਰਾਨ ਵਾਹਨਾਂ ਦਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ।
ਅਮਲੇ ਦੇ ਡਿਊਟੀ ’ਤੇ ਚਲੇ ਜਾਣ ’ਤੇ ਪਾਈ ਕਾਰਵਾਈ
ਮਾਲਖਾਨੇ ਦੇ ਮੁਨਸ਼ੀ ਨੇ ਆਪਣੇ ਦਲਾਲ ਸਾਥੀ ਅਤੇ ਕਬਾੜੀਆਂ ਨਾਲ ਮਿਲ ਕੇ ਥਾਣੇ ਵਿਚ ਪਏ ਵਾਹਨਾਂ ਨੂੰ ਬੜੀ ਪਲੈਨਿੰਗ ਨਾਲ ਵੇਚਣਾ ਸ਼ੁਰੂ ਕੀਤਾ। ਜਗਰਾਓਂ ਮਹਿਲਾ ਥਾਣੇ ਵਿਚ ਪਏ ਇਨ੍ਹਾਂ ਵਾਹਨਾਂ ਨੂੰ ਕਬਾੜੀਆਂ ਅਤੇ ਦਲਾਲ ਨਾਲ ਮਿਲ ਕੇ ਉਸ ਵੇਲੇ ਚੁੱਕਦੇ ਸਨ, ਜਦੋਂ ਥਾਣੇ ਦੀ ਫੋਰਸ ਕਿਸੇ ਡਿਊਟੀ ’ਤੇ ਬਾਹਰ ਗਈ ਹੋਵੇ। ਉਸ ਤੋਂ ਬਾਅਦ ਇਹ ਆਪਣੀ ਯੋਜਨਾ ਨੂੰ ਅੰਜਾਮ ਦਿੰਦੇ ਸਨ। ਇਸ ਤਰ੍ਹਾਂ ਇਨ੍ਹਾਂ ਨੇ 22 ਮੋਟਰਸਾਈਕਲ ਅਤੇ ਸਕੂਟਰ ਚੁੱਕ ਕੇ ਵੇਚ ਦਿੱਤੇ।