- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਮੌਨਸੂਨ ਵਰ੍ਹਿਆ। ਹਾਲਾਂਕਿ, ਆਮ ਤੋਂ ਮੱਧਮ ਬਾਰਿਸ਼ ਹੀ ਹੋਈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸਭ ਤੋਂ ਵੱਧ ਬਾਰਿਸ਼ ਪਟਿਆਲਾ ’ਚ 10.7 ਮਿਲੀਮੀਟਰ ਦਰਜ ਕੀਤੀ ਗਈ

ਜਾਸ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਮੌਨਸੂਨ ਵਰ੍ਹਿਆ। ਹਾਲਾਂਕਿ, ਆਮ ਤੋਂ ਮੱਧਮ ਬਾਰਿਸ਼ ਹੀ ਹੋਈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸਭ ਤੋਂ ਵੱਧ ਬਾਰਿਸ਼ ਪਟਿਆਲਾ ’ਚ 10.7 ਮਿਲੀਮੀਟਰ ਦਰਜ ਕੀਤੀ ਗਈ। ਉਥੇ ਫ਼ਿਰੋਜ਼ਪੁਰ ’ਚ 9.7, ਬਠਿੰਡਾ ’ਚ 7.0, ਲੁਧਿਆਣਾ ’ਚ 6.4, ਬਰਨਾਲਾ ’ਚ 5.7, ਸੰਗਰੂਰ ’ਚ 5.5, ਫ਼ਤਹਿਗੜ੍ਹ ਸਾਹਿਬ ’ਚ 3.3, ਫ਼ਰੀਦਕੋਟ ’ਚ 3.0, ਰੂਪਨਗਰ ’ਚ 2.2, ਪਠਾਨਕੋਟ ’ਚ 2.0, ਅੰਮ੍ਰਿਤਸਰ ’ਚ 1.6, ਹੁਸ਼ਿਆਰਪੁਰ ’ਚ 0.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ 13 ਅਗਸਤ ਤੱਕ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।