ਬੂਥ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਲਈ ਕੀਤੀਆਂ ਵਿਚਾਰਾਂ ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਸ਼੍ਰੋਮਣੀ ਅਕਾਲੀ ਦਲ.ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਪਾਰਟੀ ਦੀ ਹਲਕਾ ਲੀਡਰਸ਼ਿਪ ਨੇ ਮੀਟਿੰਗ ਕਰਦਿਆਂ ਵਿਚਾਰਾਂ ਕੀਤੀਆਂ। ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਐੱਸਆਰ ਕਲੇਰ ਦੀ ਅਗਵਾਈ ਹੇਠ ਪਾਰਟੀ ਵੱਲੋਂ ਨਿਯੁਕਤ ਕੀਤੇ ਬੂਥ ਇੰਚਾਰਜਾਂ ਨਾਲ ਹੋਈ ਭਰਵੀਂ ਮੀਟਿੰਗ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰਾ ਕੀਤੀਆਂ। ਇਸ ਮੌਕੇ ਐੱਸਆਰ ਕਲੇਰ ਨੇ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਬੀਐੱਲਏ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਹਰ ਵਰਕਰ ਦੀ ਅਹਿਮ ਭੂਮਿਕਾ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਗਤੀਵਿਧੀਆਂ ਸਬੰਧੀ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰ ਵਰਕਰ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਹਰੀ ਸਿੰਘ ਕਾਉਂਕੇ, ਦੀਪਇੰਦਰ ਭੰਡਾਰੀ, ਹਰਦੇਵ ਸਿੰਘ ਬੌਬੀ, ਸੰਦੀਪ ਸਿੰਘ ਮੱਲ੍ਹਾ, ਸ਼ਿਵਰਾਜ ਸਿੰਘ, ਰਣਧੀਰ ਸਿੰਘ ਚੱਕਰ, ਪਰਮਿੰਦਰ ਸਿੰਘ ਚੀਮਾ, ਸਰਪ੍ਰੀਤ ਸਿੰਘ ਕਾਉਂਕੇ, ਕੁਲਦੀਪ ਸਿੰਘ ਗਿੱਦੜਵਿੰਡੀ, ਮਨਦੀਪ ਸਿੰਘ ਗ਼ਾਲਿਬ, ਤੇਜਿੰਦਰਪਾਲ ਸਿੰਘ ਕੰਨੀਆਂ, ਚਰਨਜੀਤ ਸਿੰਘ ਚੀਨੂੰ, ਸਤਪਾਲ ਕੌਰ ਗਰੇਵਾਲ, ਸੁਖਦੇਵ ਸਿੰਘ ਜੱਗਾ, ਗੁਰਪ੍ਰੀਤ ਸਿੰਘ ਬੱਸੂਵਾਲ, ਸਤਨਾਮ ਸਿੰਘ ਬੱਸੂਵਾਲ, ਅਵਤਾਰ ਸਿੰਘ ਬਿੱਲਾ, ਬੂਟਾ ਸਿੰਘ ਭੰਮੀਪੁਰਾ, ਗੁਰਤੇਜ ਸਿੰਘ ਚੀਮਾ, ਗੋਪਾਲ ਸਿੰਘ ਨੰਬਰਦਾਰ, ਰੇਸ਼ਮ ਸਿੰਘ ਮਾਣੂਕੇ, ਮਨਜੀਤ ਸਿੰਘ ਫ਼ੌਜੀ, ਸਤਨਾਮ ਸਿੰਘ ਜਗਰਾਓਂ, ਕਮਲਦੀਪ ਸਿੰਘ ਜਗਰਾਓਂ, ਮਿੰਟੂ ਸਵੱਦੀ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ, ਇੰਦਰਜੀਤ ਸਿੰਘ ਲੋਧੀਵਾਲ, ਗੁਰਬਚਨ ਸਿੰਘ ਬਾਘੀਆਂ, ਨਿਰਮੋਹ ਸਿੰਘ ਪਰਜੀਆਂ ਕਲਾਂ, ਏਕਮ ਸਿੰਘ ਫ਼ਤਿਹਗੜ੍ਹ ਸਿਵੀਆ, ਬਲਰਾਜ ਸਿੰਘ ਗਰੇਵਾਲ ਲੀਲਾ, ਅੰਗਰੇਜ਼ ਸਿੰਘ ਅਮਰਗੜ੍ਹ ਕਲੇਰਾਂ, ਰਿੰਕੂ ਕਲੇਰਾਂ, ਬੁੱਧ ਸਿੰਘ ਲੀਲਾ ਪੱਛਮੀ, ਬੂਟਾ ਸਿੰਘ ਬੁਰਜ ਕੁਲਾਰਾਂ,ਬਲਜੀਤ ਸਿੰਘ ਹਠੂਰ, ਬਲਵੰਤ ਸਿੰਘ ਬਾਦਲ ਹਠੂਰ, ਸੁਖਵਿੰਦਰ ਸਿੰਘ ਹਠੂਰ, ਪਰਮਿੰਦਰ ਸਿੰਘ ਕੰਬੋ ਹਠੂਰ, ਰੂਪ ਸਿੰਘ ਬਾਠ, ਜਸਪ੍ਰੀਤ ਸਿੰਘ ਚੀਮਾ, ਸਪਨਾ ਸੰਧੂ, ਜਸਵੀਰ ਸਿੰਘ ਰਸੂਲਪੁਰ, ਧਰਮ ਸਿੰਘ ਰਸੂਲਪੁਰ, ਪਿ੍ਰਤਪਾਲ ਸਿੰਘ ਮੱਲ੍ਹਾ, ਕਾਲੀ ਕਾਉਂਕੇ, ਪ੍ਰਦੀਪ ਸਿੰਘ ਅਖਾੜਾ, ਟਹਿਲ ਸਿੰਘ ਅਖਾੜਾ, ਗੁਰਸ਼ਰਨ ਸਿੰਘ ਅਗਵਾੜ ਲੋਪੋਂ ਕਲਾ, ਸਾਬਕਾ ਸਰਪੰਚ ਬਲਜਿੰਦਰ ਸਿੰਘ ਗੁਰੂਸਰ, ਜਗਜੀਤ ਸਿੰਘ ਡੱਲਾ, ਬਿੱਟੂ ਡੱਲਾ, ਧਰਮ ਸਿੰਘ ਜਗਰਾਓਂ, ਚਰਨਜੀਤ ਕੌਰ ਕਾਉਂਕੇ ਕਲਾਂ, ਕਰਮਜੀਤ ਸਿੰਘ ਕੋਠੇ ਸ਼ੇਰ ਜੰਗ, ਜਗਤਾਰ ਸਿੰਘ ਕੋਠੇ ਅਠ ਚੱਕ, ਜਗਰੂਪ ਸਿੰਘ ਕੋਠੇ ਅੱਠ ਚੱਕ, ਗੁਰਪ੍ਰੀਤ ਸਿੰਘ ਅਗਵਾੜ ਲੋਪੋਂ, ਬਲਜੀਤ ਸਿੰਘ ਸਿੱਧਵਾਂ ਕਲਾਂ, ਸਤਵੰਤ ਸਿੰਘ ਬਾਘੀਆਂ, ਸੱਤੀ ਗਗੜਾ, ਗੁਰਮੀਤ ਸਿੰਘ ਅਜੀਤ ਨਗਰ, ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਬਿੱਟੂ ਲੰਮੇ, ਜਿੰਦਰ ਸਿੰਘ ਭੰਮਰਾ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਡੱਲਾ, ਗੁਰਦੀਪ ਸਿੰਘ ਗ਼ਾਲਿਬ ਖ਼ੁਰਦ, ਸਰਬਜੀਤ ਸਿੰਘ ਗ਼ਾਲਿਬ ਕਲਾਂ, ਵਿੱਕੀ ਗ਼ਾਲਿਬ ਕਲਾਂ, ਸਰਵੇਸ਼ ਕੁਮਾਰ ਗੁਡਗੋ, ਅਵਤਾਰ ਸਿੰਘ ਭੋਲਾ ਮਾਣੂਕੇ, ਸੁਖਮਿੰਦਰ ਸਿੰਘ ਮਾਣੂਕੇ, ਸਿਮਰਨ ਬਾਵਾ, ਅਮਨਾ ਗਿੱਦੜਵਿੰਡੀ, ਪ੍ਰਭ ਜਗਰਾਓਂ, ਗਣੇਸ਼ ਜਗਰਾਓਂ, ਮਨਦੀਪ ਸਿੰਘ ਭੰਮੀਪੁਰਾ, ਚੰਨਪ੍ਰੀਤ ਸਿੰਘ ਚੀਮਨਾ, ਹਾਕਮ ਸਿੰਘ ਚੀਮਨਾ, ਅਮਰੀਕ ਸਿੰਘ ਕੰਨੀਆਂ ਹੁਸੈਨੀ, ਸੁਰਜੀਤ ਸਿੰਘ ਸ਼ੇਰੇਵਾਲ, ਮੁਖ਼ਤਿਆਰ ਸਿੰਘ ਬਾਧੀਆ ਖ਼ੁਰਦ, ਕਿਰਨ, ਗੁਰਚਰਨ ਸਿੰਘ ਪਰਜੀਆਂ ਕਲਾਂ, ਕੁਲਵਿੰਦਰ ਕੌਰ ਅੱਬੂਪੁਰਾ, ਹਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ, ਜੈਪਾਲ ਸਿੰਘ ਖੇਲਾ ਸ਼ੇਰਪੁਰ ਕਲਾਂ, ਗੁਰਪ੍ਰੀਤ ਸਿੰਘ ਕਾਲਾ ਬੋਦਲ ਵਾਲਾ, ਹਰਦੇਵ ਸਿੰਘ ਸਿੱਧਵਾਂ ਕਲਾਂ, ਪਰਮਿੰਦਰ ਸਿੰਘ ਕੋਠੇ ਫਤਿਹਦੀਨ, ਗੁਰਚਰਨ ਸਿੰਘ ਕੋਠੇ ਰਾਹਲਾਂ, ਅਸ਼ੋਕ ਜਗਰਾਓਂ, ਬਲਜਿੰਦਰ ਸਿੰਘ ਅਖਾੜਾ, ਜੋਗਿੰਦਰ ਸਿੰਘ ਮਾਣੂਕੇ, ਜਸਵੰਤ ਸਿੰਘ ਕੋਠੇ ਖਜੂਰਾਂ, ਜਸਵਿੰਦਰ ਸਿੰਘ ਕੋਠੇ ਪ੍ਰੇਮਸਰ, ਪਾਲ ਸਿੰਘ ਕੋਠੇ ਬੱਗੂ, ਸਰਬਜੀਤ ਸਿੰਘ ਗ਼ਾਲਿਬ ਕਲਾਂ, ਕੇਵਲ ਸਿੰਘ ਹਠੂਰ, ਚੇਤਨਜੀਤ ਸਿੰਘ ਚੱਕਰ, ਹਰਪਾਲ ਸਿੰਘ ਹਠੂਰ, ਗੁਰਕੀਰਤ ਸਿੰਘ ਚੀਮਾ, ਲਖਵੀਰ ਸਿੰਘ ਭੰਮੀਪੁਰਾ, ਸੁਖਪ੍ਰੀਤ ਸਿੰਘ ਜਗਰਾਓਂ, ਸ਼ੌਕਤ ਅਲੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।