ਲੁਧਿਆਣਾ ਦੀ ਫੈਕਟਰੀ 'ਚ ਅੱਧੀ ਰਾਤ ਨੂੰ ਗੈਸ ਲੀਕ ਹੋਣ ਕਾਰਨ ਭਿਆਨਕ ਧਮਾਕਾ: ਅੱਗ ਦੀ ਲਪੇਟ 'ਚ ਆਉਣ ਨਾਲ 50 ਸਾਲਾ ਮਜ਼ਦੂਰ ਜ਼ਿੰਦਾ ਸੜਿਆ
ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 2:30 ਵਜੇ ਫੈਕਟਰੀ ਦੇ ਇੱਕ ਕਮਰੇ ਵਿੱਚ ਗੈਸ ਰਿਸਾਅ ਹੋ ਰਿਹਾ ਸੀ। ਜਿਵੇਂ ਹੀ ਗੈਸ ਦਾ ਦਬਾਅ ਵਧਿਆ, ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਕਮਰੇ ’ਚ ਅੱਗ ਲੱਗ ਗਈ। ਧਮਾਕਾ ਐਂਨਾ ਭਿਆਨਕ ਸੀ ਕਿ ਕਮਰੇ ਦੀ ਇੱਕ ਦੀਵਾਰ ਵੀ ਢਹਿ ਗਈ ਅਤੇ ਆਲੇ ਦੁਆਲੇ ਦੇ ਲੋਕ ਡਰ ਕੇ ਜਾਗ ਉੱਠੇ।
Publish Date: Mon, 23 Mar 2026 09:31 AM (IST)
Updated Date: Mon, 23 Mar 2026 09:40 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਮੋਤੀ ਨਗਰ ਇਲਾਕੇ ’ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਆਰਕੇ ਰੋਡ ’ਤੇ ਸਥਿਤ ਸੂਰਿਆ ਨਿਟਵਿਅਰ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਭਿਆਨਕ ਧਮਾਕਾ ਹੋ ਗਿਆ। ਇਸ ਹਾਦਸੇ ਦੌਰਾਨ ਫੈਕਟਰੀ ਦੇ ਅੰਦਰ ਸੌਂਅ ਰਹੇ 50 ਸਾਲਾ ਹੈਲਪਰ ਰਾਮ ਨਰੇਸ਼ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਥਾਂ 'ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 2:30 ਵਜੇ ਫੈਕਟਰੀ ਦੇ ਇੱਕ ਕਮਰੇ ਵਿੱਚ ਗੈਸ ਰਿਸਾਅ ਹੋ ਰਿਹਾ ਸੀ। ਜਿਵੇਂ ਹੀ ਗੈਸ ਦਾ ਦਬਾਅ ਵਧਿਆ, ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਕਮਰੇ ’ਚ ਅੱਗ ਲੱਗ ਗਈ। ਧਮਾਕਾ ਐਂਨਾ ਭਿਆਨਕ ਸੀ ਕਿ ਕਮਰੇ ਦੀ ਇੱਕ ਦੀਵਾਰ ਵੀ ਢਹਿ ਗਈ ਅਤੇ ਆਲੇ ਦੁਆਲੇ ਦੇ ਲੋਕ ਡਰ ਕੇ ਜਾਗ ਉੱਠੇ।
ਹਾਦਸੇ ਵੇਲੇ ਰਾਮ ਨਰੇਸ਼ ਕਮਰੇ ਅੰਦਰ ਹੀ ਸੌਂਅ ਰਿਹਾ ਸੀ, ਜਿਸ ਕਾਰਨ ਉਸ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਹ ਅੱਗ ਦੀਆਂ ਲਪਟਾਂ ’ਚ ਬੁਰੀ ਤਰ੍ਹਾਂ ਸੜ ਗਿਆ। ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਰਾਮ ਨਰੇਸ਼ ਮੂਲ ਰੂਪ ’ਚ ਇਲਾਹਾਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਇਸ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਦਾ ਵਿਆਹ ਨਹੀਂ ਸੀ ਹੋਇਆ ਅਤੇ ਫੈਕਟਰੀ ਦੇ ਕਮਰੇ ’ਚ ਹੀ ਰਹਿੰਦਾ ਸੀ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਥਾਣਾ ਮੋਤੀ ਨਗਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਲੁਧਿਆਣਾ ਪਹੁੰਚਣ ਤੋਂ ਬਾਅਦ ਹੀ ਰਾਮ ਨਰੇਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ।