- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਤੋਂ ਇਲਾਵਾ ਚੋਰ ਘਰ ਵਿੱਚੋਂ ਬੱਚੇ ਦੀ ਚਾਂਦੀ ਦੀ ਚੇਨ, ਚਾਂਦੀ ਦੀਆਂ ਦੋ ਜੋੜੀਆਂ ਝਾਂਜਰਾਂ ਅਤੇ ਬੱਚਿਆਂ ਦੇ ਚਾਂਦੀ ਦੇ ਛੱਲੇ ਵੀ ਚੋਰੀ ਕਰਕੇ ਲੈ ਗਿਆ। ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਹੋਣ ਅਤੇ ਸੁੱਤੇ ਪਏ ਹੋਣ ਦੇ ਬਾਵਜੂਦ ਚੋਰ ਨੇ ਬੜੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕੀਮਤੀ ਸਮਾਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਸੁਸ਼ੀਲ ਕੁਮਾਰ ,ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ। ਸੂਰਜ ਨਗਰ ਇਲਾਕੇ ਵਿੱਚ ਚੋਰਾਂ ਨੇ ਪਰਿਵਾਰ ਦੀ ਮੌਜੂਦਗੀ ਵਿੱਚ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣਿਆਂ ਅਤੇ 70 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਵਾਰਦਾਤ ਸਮੇਂ ਪਰਿਵਾਰਕ ਮੈਂਬਰ ਘਰ ਵਿੱਚ ਹੀ ਸੁੱਤੇ ਪਏ ਸਨ, ਜਦਕਿ ਚੋਰ ਰਾਤ ਵੇਲੇ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚ ਰੱਖਿਆ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ।
ਥਾਣਾ ਸਿਮਲਾਪੁਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੂਰਜ ਨਗਰ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕੋਈ ਅਣਪਛਾਤਾ ਵਿਅਕਤੀ ਘਰ ਅੰਦਰ ਦਾਖਲ ਹੋ ਗਿਆ। ਚੋਰ ਨੇ ਅਲਮਾਰੀ ਵਿੱਚੋਂ 70 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਸੋਨੇ ਦੀ ਇੱਕ ਲੇਡੀਜ਼ ਚੇਨ, ਸੋਨੇ ਦੇ ਟੌਪਸ ਦੀ ਇੱਕ ਜੋੜੀ, ਸੋਨੇ ਦੀਆਂ ਵਾਲੀਆਂ ਦੀ ਇੱਕ ਜੋੜੀ, ਸੋਨੇ ਦੀਆਂ ਦੋ ਅੰਗੂਠੀਆਂ ਅਤੇ ਇੱਕ ਹੋਰ ਸੋਨੇ ਦੀ ਲੇਡੀਜ਼ ਚੇਨ ਚੋਰੀ ਕਰ ਲਈ।
ਇਸ ਤੋਂ ਇਲਾਵਾ ਚੋਰ ਘਰ ਵਿੱਚੋਂ ਬੱਚੇ ਦੀ ਚਾਂਦੀ ਦੀ ਚੇਨ, ਚਾਂਦੀ ਦੀਆਂ ਦੋ ਜੋੜੀਆਂ ਝਾਂਜਰਾਂ ਅਤੇ ਬੱਚਿਆਂ ਦੇ ਚਾਂਦੀ ਦੇ ਛੱਲੇ ਵੀ ਚੋਰੀ ਕਰਕੇ ਲੈ ਗਿਆ। ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਹੋਣ ਅਤੇ ਸੁੱਤੇ ਪਏ ਹੋਣ ਦੇ ਬਾਵਜੂਦ ਚੋਰ ਨੇ ਬੜੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕੀਮਤੀ ਸਮਾਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਣਪਛਾਤੇ ਮੁਲਜ਼ਮ ਦੀ ਪਛਾਣ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਤੱਕ ਪਹੁੰਚ ਕੀਤੀ ਜਾ ਸਕੇ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।