- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਮਾਸ਼ਾਂ ਚੋਂ ਇੱਕ ਨੇ ਸਕੂਟਰ ਦੇ ਪਿੱਛੇ ਬੈਠੀ ਮਹਿਲਾ ਦੁਕਾਨਦਾਰ ਨੂੰ ਦਾਤ ਵਰਗੀ ਤੇਜ਼ਧਾਰ ਚੀਜ਼ ਦਿਖਾ ਕੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ ਅਤੇ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਬੈਗ ਵਿੱਚ ਮੋਬਾਇਲ ਫੋਨ, ਗੋਦਾਮ ਦੀਆਂ ਚਾਬੀਆਂ, ਦੁਕਾਨ ਦੇ ਹਿਸਾਬ-ਕਿਤਾਬ ਵਾਲੀਆਂ ਨੋਟਬੁੱਕਾਂ ਅਤੇ ਨਕਦੀ ਦੱਸੀ ਗਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਦੁਕਾਨ ਤੋਂ ਕੰਮ ਨਿਪਟਾ ਕੇ ਘਰ ਪਰਤ ਰਹੀ ਮਹਿਲਾ ਦੁਕਾਨਦਾਰ ਨੂੰ ਰਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਪਹਿਲਾਂ ਸਕੂਟਰ ਚਲਾ ਰਹੇ ਨੌਜਵਾਨ ਨੂੰ ਰੋਕ ਕੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਬਦਮਾਸ਼ਾਂ ਚੋਂ ਇੱਕ ਨੇ ਸਕੂਟਰ ਦੇ ਪਿੱਛੇ ਬੈਠੀ ਮਹਿਲਾ ਦੁਕਾਨਦਾਰ ਨੂੰ ਦਾਤ ਵਰਗੀ ਤੇਜ਼ਧਾਰ ਚੀਜ਼ ਦਿਖਾ ਕੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ ਅਤੇ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਬੈਗ ਵਿੱਚ ਮੋਬਾਇਲ ਫੋਨ, ਗੋਦਾਮ ਦੀਆਂ ਚਾਬੀਆਂ, ਦੁਕਾਨ ਦੇ ਹਿਸਾਬ-ਕਿਤਾਬ ਵਾਲੀਆਂ ਨੋਟਬੁੱਕਾਂ ਅਤੇ ਨਕਦੀ ਦੱਸੀ ਗਈ ਹੈ।
ਮਾਮਲੇ ਸਬੰਧੀ 53 ਸਾਲਾ ਮਹਿਲਾ ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਕਰੀਬ 9.05 ਵਜੇ ਉਹ ਆਪਣੇ ਨਾਲ ਕੰਮ ਕਰਨ ਵਾਲੇ ਨੌਜਵਾਨ ਸ਼ਾਨ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਘਰ ਜਾ ਰਹੀ ਸੀ। ਜਦੋਂ ਉਹ ਲਹਿਰਾ ਇਲਮੀਨੀਅਮ ਗਿੱਲ ਰੋਡ ਨੇੜੇ ਪਹੁੰਚੇ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਉਨ੍ਹਾਂ ਦੇ ਅੱਗੇ ਮੋਟਰਸਾਈਕਲ ਰੋਕ ਦਿੱਤਾ।
ਸ਼ਿਕਾਇਤ ਮੁਤਾਬਕ ਐਕਟਿਵਾ ਚਲਾ ਰਹੇ ਸ਼ਾਨ ਨੇ ਜਦੋਂ ਉਨ੍ਹਾਂ ਨੂੰ ਮੋਟਰਸਾਈਕਲ ਠੀਕ ਤਰੀਕੇ ਨਾਲ ਚਲਾਉਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦਾਤ ਵਰਗੀ ਤੇਜ਼ਧਾਰ ਚੀਜ਼ ਦਿਖਾ ਕੇ ਮਹਿਲਾ ਦੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ। ਬੈਗ ਵਿੱਚ ਉਸ ਦਾ ਸੈਮਸੰਗ ਮੋਬਾਇਲ ਫੋਨ, ਗੋਦਾਮ ਦੀਆਂ ਚਾਬੀਆਂ, ਦੁਕਾਨ ਦੇ ਹਿਸਾਬ-ਕਿਤਾਬ ਵਾਲੀਆਂ ਨੋਟਬੁੱਕਾਂ ਅਤੇ ਨਕਦੀ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਅਣਪਛਾਤੇ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵਾਰਦਾਤ ਵਾਲੇ ਰਸਤੇ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।