- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ 11 ਨਵੰਬਰ ਨੂੰ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਹੁਣ ਇਸ ਮਾਮਲੇ ਵਿਚ ਹਰਮਨਜੋਤ ਦੀ ਮੌਤ ਹੋ ਗਈ ਤਾਂ ਧਾਰਾਵਾਂ ਦਾ ਵਾਧਾ ਕਰਦਿਆਂ ਇਸ ਕੇਸ ਵਿਚ ਕੁੜੀ ਦੇ ਪਿਤਾ ਸੁਭਾਸ਼ ਕੁਮਾਰ, ਉਸ ਦੇ ਦੋਵੇਂ ਪੁੱਤਰ ਮਨਪ੍ਰੀਤ ਸਿੰਘ, ਜਸਪ੍ਰੀਤ ਅਤੇ ਮਾਮੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਪਿਉ ਅਤੇ ਦੋਵਾਂ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪਿੰਡ ਲੰਮਾ ਵਿਚ ਗਿਆਰਾਂ ਦਿਨ ਪਹਿਲਾਂ ਵਿਆਹ ਦੀ ਗੱਲ ਕਰਨ ਬਹਾਨੇ ਧੀ ਦੇ ਪ੍ਰੇਮੀ ਨੂੰ ਘਰ ਬੁਲਾ ਕੇ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦੀ ਘਟਨਾ ਵਿਚ ਬੀਤੀ ਸ਼ਾਮ ਪ੍ਰੇਮੀ ਨੇ ਦਮ ਤੋੜ ਦਿੱਤਾ। ਮਰਨ ਤੋਂ ਪਹਿਲਾਂ ਇਲਾਜ ਦੌਰਾਨ ਪਿੰਡ ਲੰਮਾ ਵਾਸੀ 22 ਸਾਲਾ ਹਰਮਨਜੋਤ ਸਿੰਘ ਨੇ ਦੱਸਿਆ ਕਿ ਉਹ ਗੁਆਂਢੀ ਪਿੰਡ ਜੱਟਪੁਰਾ ਦੀ ਕੁੜੀ ਨਾਲ ਹੀ ਪਿਆਰ ਕਰਦਾ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਕੁੜੀ ਦੇ ਪਰਿਵਾਰ ਨੇ ਸਾਜ਼ਿਸ਼ ਤਹਿਤ ਬੀਤੀ 9 ਨਵੰਬਰ ਨੂੰ ਵਿਆਹ ਦੇ ਬਹਾਨੇ ਉਸ ਨੂੰ ਘਰ ਬੁਲਾਇਆ। ਉਥੇ ਕੁੜੀ ਦਾ ਪਿਤਾ, ਦੋਵੇਂ ਭਰਾ ਅਤੇ ਮਾਮਾ ਮੌਜੂਦ ਸੀ। ਉਨ੍ਹਾਂ ਘਰ ਵਿਚ ਦਾਖ਼ਲ ਹੁੰਦਿਆਂ ਹੀ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਜਦਕਿ ਘਰ ਦੀਆਂ ਔਰਤਾਂ ਨੇ ਉਸ ’ਤੇ ਚਾਦਰਾਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਉਸ ਨੇ ਖ਼ੁਦ ਹੀ ਘਰ ਦੇ ਬਾਥਰੂਮ ਨੇੜੇ ਪਈ ਪਾਣੀ ਦੀ ਬਾਲਟੀ ਉਪਰ ਪਾ ਕੇ ਅੱਗ ਨੂੰ ਬੁਝਾਇਆ। ਇਸੇ ਦੌਰਾਨ ਉਸ ਦਾ ਪਰਿਵਾਰ ਮੌਕੇ ’ਤੇ ਪੁੱਜਾ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ।
ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ 11 ਨਵੰਬਰ ਨੂੰ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਹੁਣ ਇਸ ਮਾਮਲੇ ਵਿਚ ਹਰਮਨਜੋਤ ਦੀ ਮੌਤ ਹੋ ਗਈ ਤਾਂ ਧਾਰਾਵਾਂ ਦਾ ਵਾਧਾ ਕਰਦਿਆਂ ਇਸ ਕੇਸ ਵਿਚ ਕੁੜੀ ਦੇ ਪਿਤਾ ਸੁਭਾਸ਼ ਕੁਮਾਰ, ਉਸ ਦੇ ਦੋਵੇਂ ਪੁੱਤਰ ਮਨਪ੍ਰੀਤ ਸਿੰਘ, ਜਸਪ੍ਰੀਤ ਅਤੇ ਮਾਮੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਪਿਉ ਅਤੇ ਦੋਵਾਂ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
---
ਅੱਗ ਦੀਆਂ ਲਪਟਾਂ ’ਚ ਘਿਰੇ ਪ੍ਰੇਮੀ ਨੂੰ ਸੁੱਟ ਦਿੱਤਾ ਪ੍ਰੇਮਿਕਾ ’ਤੇ
ਹਸਪਤਾਲ ਵਿਚ ਦਿੱਤੇ ਬਿਆਨਾਂ ’ਚ ਹਰਮਨਜੋਤ ਸਿੰਘ ਨੇ ਕਿਹਾ ਕਿ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ’ਤੇ ਕੁੜੀ ਅੱਗੇ ਆਈ ਤਾਂ ਉਸ ਦੇ ਪਿਤਾ ਅਤੇ ਭਰਾਵਾਂ ਨੇ ਅੱਗ ਦੀਆਂ ਲਪਟਾਂ ’ਚ ਘਿਰੇ ਉਸ ਨੂੰ ਲੜਕੀ ਉਪਰ ਸੁੱਟ ਦਿੱਤਾ ਪਰ ਉਸ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਅ ਲਿਆ।