- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਤੜਕ ਸਵੇਰ ਲਗਭਗ ਸਵਾ ਤਿੰਨ ਵਜੇ ਦੇ ਕਰੀਬ ਪਿੰਡ ਬੱਗਾ ਖੁਰਦ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਗਮ ਦੇਵੀ ਨਾਂ ਦੀ ਇੱਕ ਔਰਤ ਆਪਣੇ ਪਤੀ ਪਲਟੂ ਤੋਂ ਤੰਗ ਆ ਕੇ 220 ਫੁੱਟ ਉੱਚੇ ਟਾਵਰ ਉਪਰ ਚੜ੍ਹ ਗਈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਰਘਬੀਰ ਸਿੰਘ ਨੂੰ ਕਿਸੇ ਨੇ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਅੱਜ ਤੜਕ ਸਵੇਰ ਲਗਭਗ ਸਵਾ ਤਿੰਨ ਵਜੇ ਦੇ ਕਰੀਬ ਪਿੰਡ ਬੱਗਾ ਖੁਰਦ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਗਮਗਮ ਦੇਵੀ ਨਾਂ ਦੀ ਇੱਕ ਔਰਤ ਆਪਣੇ ਪਤੀ ਪਲਟੂ ਤੋਂ ਤੰਗ ਆ ਕੇ 220 ਫੁੱਟ ਉੱਚੇ ਟਾਵਰ ਉਪਰ ਚੜ੍ਹ ਗਈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਰਘਬੀਰ ਸਿੰਘ ਨੂੰ ਕਿਸੇ ਨੇ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਰਪੰਚ ਤੁਰੰਤ ਟਾਵਰ ਕੋਲ ਗਿਆ ਅਤੇ ਉਸ ਨੂੰ ਮੋਬਾਇਲ ਫੋਨ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਪੀੜ੍ਹਤ ਔਰਤ ਸਬੰਧੀ ਪੀਸੀਆਰ ਨੂੰ ਸੂਚਨਾ ਦਿੱਤੀ। ਪੁਲਿਸ ਨੇ ਆ ਕੇ ਔਰਤ ਨੂੰ ਸਮਝਾਉਣ ਲਈ ਕੋਸ਼ਿਸ਼ ਕੀਤੀ, ਪਰ ਉਹ ਇੱਕ ਗੱਲ ਉਪਰ ਅੜੀ ਰਹੀ ਕਿ ਉਸ ਦੇ ਘਰਵਾਲੇ ਨੂੰ ਗ੍ਰਿਫਤਾਰ ਕਰਕੇ ਥਾਣੇ ਵਿਚ ਬੰਦ ਕੀਤਾ ਜਾਵੇ। ਟਾਵਰ ਉਪਰ ਚੜ੍ਹਕੇ ਆਪਣਾ ਰੋਸ ਪ੍ਰਗਟ ਕਰ ਰਹੀ ਔਰਤ ਨੇ ਦੱਸਿਆ ਕਿ ਉਸ ਦਾ ਘਰਵਾਲਾ ਉਸ ਨੂੰ ਚੰਗਾ ਨਹੀਂ ਸਮਝਦਾ ਜਦ ਕਿ ਉਸ ਦੇ ਇੱਕ ਹੋਰ ਔਰਤ ਨਾਲ ਸਬੰਧ ਹਨ। ਇਸ ਲਈ ਜਦੋਂ ਤਕ ਉਸ ਦਾ ਘਰਵਾਲਾ ਉਸ ਦੇ ਹੁੰਦਿਆਂ ਦੂਜੀ ਔਰਤ ਨੂੰ ਛੱਡਦਾ ਨਹੀਂ ਅਤੇ ਪੁਲਿਸ ਉਸ ਦੇ ਘਰ ਵਾਲੇ ਪਲਟੂ ਨੂੰ ਫੜਦੀ ਨਹੀਂ, ਉਦੋਂ ਤੱਕ ਉਹ ਟਾਵਰ ਉਪਰੋਂ ਥੱਲੇ ਨਹੀਂ ਉਤਰਾਂਗੀ।
ਪੰਚਾਇਤ ਅਤੇ ਪੁਲਿਸ ਨੇ ਲੰਬੀ ਜਹਿਦੋ ਜਹਿਦ ਮਗਰੋਂ ਲਗਪਗ 10-11 ਘੰਟਿਆਂ ਬਾਅਦ ਉਸ ਨੂੰ ਥੱਲੇ ਉਤਾਰਿਆ ਅਤੇ ਉਸ ਦੇ ਘਰ ਵਾਲੇ ਨੂੰ ਫੜ ਕੇ ਪੁਲਿਸ ਸਟੇਸ਼ਨ ਲਾਢੋਵਾਲ ਲਿਆਂਦਾ। ਸਰਪੰਚ ਰਘਬੀਰ ਸਿੰਘ ਨੇ ਦੱਸਿਆ ਕਿ ਟਾਵਰ ਉਪਰ ਚੜ੍ਹਨ ਵਾਲੀ ਔਰਤ ਅਤੇ ਉਸ ਦੇ ਪਤੀ ਵਿਚਕਾਰ ਰਾਤ ਤੋਂ ਹੀ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਸੁਲਝਾਉਣ ਲਈ ਵਿਹੜੇ ਵਿੱਚ ਰਹਿਣ ਵਾਲੇ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਗਮਗਮ ਦੇਵੀ ਆਪਣੇ ਇੱਕ ਛੋਟੇ ਬੱਚੇ ਨੂੰ ਨਾਲ ਲੈ ਕੇ ਟਾਵਰ ਉਪਰ ਚੜ੍ਹਨ ਲੱਗੀ, ਪਰ ਉਸ ਦੇ ਵਿਹੜੇ ਵਿੱਚ ਰਹਿਣ ਵਾਲਿਆਂ ਨੇ ਬੱਚਾ ਤਾਂ ਉਸ ਤੋਂ ਫੜ ਲਿਆ, ਪਰ ਪਿਛੋਂ ਉਹ ਇਕੱਲੀ ਚੜ੍ਹ ਗਈ। ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਸਰਪੰਚ ਨੂੰ ਬੁਲਾਇਆ ਤੇ ਔਰਤ ਨੂੰ ਟਾਵਰ ਤੋਂ ਉਤਾਰ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਤੇ ਆਖਰ ਲਗਪਗ 10-11 ਘੰਟਿਆਂ ਬਾਅਦ ਔਰਤ ਨੂੰ ਟਾਵਰ ਤੋਂ ਸਹੀ ਸਲਾਮਤ ਉਤਾਰ ਲਿਆ।