ਓਬਰਾਏ, ਗੋਲਡੀ, ਦਾਖਾ, ਗਿੱਲ, ਲਾਪਰਾਂ, ਜੌੜਾ, ਬਵੇਜਾ, ਚੇਤਲੀ ਬਣੇ ਸਰਪ੍ਰਸਤ ਜਸਵੀਰ ਸਿੰਘ ਬੰਗਾ, ਪੰਜਾਬੀ ਜਾਗਰਣ, ਲੁਧਿਆਣਾ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹੋਈ, ਜਿਸ ’ਚ ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ, ਮੰਚ ਦੇ ਕਨਵੀਨਰ ਰਣਜੀਤ ਸਿੰਘ ਸਰਪੰਚ, ਸੁਖਵਿੰਦਰ ਬਾਵਾ ਕਨਵੀਨਰ ਮਹਿਲਾ ਵਿੰਗ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੈਂਬਰਾਂ ਦੀ ਹਾਜ਼ਰੀ ’ਚ ਸਮੁੱਚੀ ਕਾਰਜਕਾਰਨੀ ਸੂਚੀ ਜਾਰੀ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਮਨੀ ਖੀਵਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਟੀਮ ਚੁਨਣ ਦੇ ਅਧਿਕਾਰ ਵੀ ਦਿੱਤੇ ਗਏ। ਇਸ ਸਮੇਂ ਗੌਰਵ ਮਹਿੰਦਰੂ ਤੇ ਸਨੀ ਸੇਠੀ ਮੁੱਲਾਂਪੁਰ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਮਾਲਵਾ ਸੱਭਿਆਚਾਰਕ ਮੰਚ ਦੇ ਮੁੱਖ ਸਰਪ੍ਰਸਤ ਐੱਸਪੀ ਸਿੰਘ ਉਬਰਾਏ, ਉੱਘੇ ਸਮਾਜ-ਸੇਵੀ ਹਰਦੀਪ ਸਿੰਘ ਗੋਲਡੀ ਯੂਐੱਸਏ, ਗੁਰਮੀਤ ਸਿੰਘ ਗਿੱਲ ਯੂਐੱਸਏ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਗੁਰਦੇਵ ਸਿੰਘ ਲਾਪਰਾਂ, ਮੁਹੰਮਦ ਸਦੀਕ ਸਾਬਕਾ ਐੱਮਪੀ, ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਗੁਰਭਜਨ ਗਿੱਲ, ਪ੍ਰਗਟ ਸਿੰਘ ਗਰੇਵਾਲ, ਨਿਰਮਲ ਜੌੜਾ, ਰਾਜੀਵ ਕੁਮਾਰ ਲਵਲੀ, ਗੁਰਨਾਮ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ ਯੂਐੱਸਏ, ਜਗਤਾਰ ਧੀਮਾਨ, ਡਾ. ਰਜਿੰਦਰ ਕੌਰ ਰਿਟਾ. ਡਾਇਰੈਕਟਰ ਹੈਲਥ, ਸਤੀਸ਼ ਸ਼ਰਮਾ, ਸਰਬਜੀਤ ਕੌਰ ਮਾਂਗਟ, ਸੰਦੀਪ ਸ਼ਰਮਾ ਸੇਵਾਮੁਕਤ ਏਆਈਜੀ, ਗੁਰਚਰਨ ਸਿੰਘ ਸੇਵਾਮੁਕਤ ਡੀਐੱਸਪੀ, ਤਰਲੋਚਨ ਲੋਚੀ, ਕੰਚਨ ਬਾਵਾ, ਪੰਕਜ ਸ਼ਰਮਾ ਸਨਅਤਕਾਰ, ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰੀਤਮ ਸਿੰਘ ਗਰੇਵਾਲ ਕੈਨੇਡਾ, ਕਮਲ ਚੇਤਲੀ, ਸੰਜੇ ਮਹਿੰਦਰੂ (ਬੰਪੀ), ਦਰਸ਼ਨ ਲਾਲ ਬਵੇਜਾ, ਜਸਮੇਰ ਸਿੰਘ ਢੱਟ ਲਏ ਗਏ। ਮੰਚ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ, ਰਵਿੰਦਰ ਸਿਆਣ, ਪਰਮਿੰਦਰ ਗਰੇਵਾਲ, ਰਾਜੂ ਬਾਜੜਾ, ਕਰਨੈਲ ਸਿੰਘ ਗਿੱਲ, ਪ੍ਰਵੀਨ ਜਿੰਦਲ, ਪੁਰੀਸ਼ ਸਿੰਗਲਾ, ਨਵਦੀਪ ਨਵੀ, ਰਸ਼ਪਾਲ ਸਿੰਘ ਤਲਵਾੜਾ, ਗੁਰਦੀਪ ਸਿੰਘ ਚੀਮਾ ਕਲਕੱਤਾ ਲਏ ਗਏ ਹਨ। ਮੰਚ ਦੇ ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ, ਰੇਸ਼ਮ ਸੱਗੂ, ਜਸਵੀਰ ਸਿੰਘ ਸੈਣੀ, ਅਸ਼ਵਨੀ ਮਹੰਤ ਐਡਵੋਕੇਟ, ਸੁਸ਼ੀਲ ਮਲਹੋਤਰਾ, ਮੇਘ ਸਿੰਘ ਰਕਬਾ, ਪ੍ਰਿੰਸ ਗੁਪਤਾ, ਨੀਟਾ ਸੱਭਰਵਾਲ ਜਗਰਾਓਂ, ਗੌਰਵ ਸਾਹਨਨ ਤੇ ਮਹਿਲਾ ਵਿੰਗ ਦੇ ਵਾਈਸ ਪ੍ਰਧਾਨ ਮਨਜਿੰਦਰ ਕੌਰ ਗਰੇਵਾਲ ਲਏ ਗਏ। ਇਸ ਸਮੇਂ ਹਰਪਿਤਾ ਪਾਂਡੇ, ਅਮਨਪ੍ਰੀਤ ਕੌਰ, ਖੁਸ਼ਦੀਪ ਕੌਰ ਗਰੇਵਾਲ ਤੇ ਪਰਮਜੀਤ ਕੌਰ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਮੰਚ ਦੇ ਕਨਵੀਨਰ ਰਣਜੀਤ ਸਿੰਘ ਨਾਲ ਸਹਾਇਕ ਕਨਵੀਨਰ ਗਗਨਦੀਪ ਬਾਵਾ, ਕੁਲਵਿੰਦਰ ਸਿੰਘ ਲੋਟੇ ਹੋਣਗੇ। ਮੰਚ ਦੀ ਵਾਈਸ ਚੇਅਰਪਰਸਨ ਪੂਨਮ ਤਨੇਜਾ, ਡਾ. ਅਨੰਤਜੀਤ ਕੌਰ ਚੁੱਗ, ਨਿੱਕੀ ਕੋਹਲੀ, ਦਵਿੰਦਰ ਬਸੰਤ ਮੰਚ ਦੀ ਵਾਈਸ ਪ੍ਰਧਾਨ ਮਹਿਲਾ ਵਿੰਗ, ਸੀਨੀ. ਵਾਈਸ ਪ੍ਰਧਾਨ ਸਵਰਨ ਕੌਰ ਸੱਗੂ ਤੇ ਸੋਨੀਆ ਅਲੱਗ ਸ਼ਾਮਲ ਕੀਤੇ ਗਏ। ਮੰਚ ਦੇ ਜਨ. ਸਕੱਤਰ ਜਗਜੀਵਨ ਸਿੰਘ ਗਰੀਬ, ਸਵਰਨਜੀਤ ਸਿੰਘ ਰਕਬਾ, ਅਸ਼ੋਕ ਵਰਮਾਨੀ, ਸਰਬਜੀਤ ਮੰਨੂ, ਲਖਵਿੰਦਰ ਸਿੰਘ, ਅਮਰਜੀਤ ਸ਼ੇਰਪੁਰੀ, ਨਵਦੀਪ ਬਾਵਾ, ਨਰਜੀਤ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਗੋਰਖੀ, ਤਰਸੇਮ ਜਸੂਜਾ ਤੇ ਸਰਿਤਾ ਸ਼ਰਮਾ ਜਨਰਲ ਸਕੱਤਰ ਮਹਿਲਾ ਵਿੰਗ ਬਣਾਏ ਗਏ। ਇਸ ਤੋਂ ਇਲਾਵਾ ਸਕੱਤਰ ਮੰਚ ਪੰਜਾਬ ਪਰਮਿੰਦਰ ਤੂਰ, ਪਵਨ ਕੰਗ, ਕੁਲਦੀਪ ਬਾਵਾ, ਮੰਗਲ ਠਾਕੁਰ ਲਏ ਗਏ, ਜਦਕਿ ਮਹਿਲਾ ਵਿੰਗ ਮੰਚ ਜਨ. ਸਕੱਤਰ ਪ੍ਰੋ. ਗੁਰਸ਼ਰਨ ਕੌਰ, ਪ੍ਰਿੰਸੀਪਲ ਉਮਾ ਪਨੇਸਰ, ਇੰਦਰਜੀਤ ਕੌਰ ਲੋਟੇ, ਰਿੰਪੀ ਜੌਹਰ, ਗੁਰਮੀਤ ਕੌਰ ਤੇ ਭਾਰਤੀ ਹੋਣਗੇ। ਇਸ ਸਮੇਂ ਅਮਰੀਕਾ ’ਚ ਵੀ ਮਾਲਵਾ ਸੱਭਿਆਚਾਰਕ ਮੰਚ ਦੀ ਬਾਡੀ ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਨਿਰਮਲ ਸਿੰਘ ਗਰੇਵਾਲ ਹੋਣਗੇ, ਜਦਕਿ ਗੁਰਮੀਤ ਸਿੰਘ ਗਿੱਲ, ਹਰਦੀਪ ਗੋਲਡੀ, ਕਿਰਨ ਧਾਲੀਵਾਲ ਮੁੱਖ ਸਰਪ੍ਰਸਤ ਤੇ ਕਮਿੱਕਰ ਸਿੰਘ ਜੰਡੀ, ਨਿਰਮਲ ਸਿੰਘ, ਮੇਜਰ ਸਿੰਘ ਢਿੱਲੋਂ ਤੇ ਪਰਮਿੰਦਰ ਦਿਓਲ ਵਾਈਸ ਪ੍ਰਧਾਨ ਲਏ ਗਏ, ਜਦਕਿ ਨਵਦੀਪ ਸਿੰਘ, ਦਲਜੀਤ ਸਿੰਘ ਹਿੱਸੋਵਾਲ, ਹਰਜੀਤ ਸਿੰਘ ਸਿੱਧੂ ਰਕਬਾ, ਮੇਜਰ ਸਿੰਘ ਢਿੱਲੋਂ, ਜਸਮੇਲ ਸਿੰਘ ਸਿੱਧੂ, ਸਾਜਨ ਮਲਹੋਤਰਾ ਜਨਰਲ ਸਕੱਤਰ ਲਏ ਗਏ ਹਨ। ਇਸ ਸਮੇਂ ਕੈਨੇਡਾ ਮੰਚ ਦੇ ਚੇਅਰਮੈਨ ਬਿੰਦਰ ਗਰੇਵਾਲ ਨੂੰ ਬਣਾਇਆ ਗਿਆ, ਜਦਕਿ ਸਰਪ੍ਰਸਤ ਹੈਪੀ ਦਿਓਲ ਬਣਾਏ ਗਏ। ਇਸ ਸਮੇਂ ਟੋਨੀ ਗਰੇਵਾਲ ਮੰਚ ਪ੍ਰਧਾਨ ਤੇ ਨਿਰਭੈਅ ਸਿੰਘ ਗਰੇਵਾਲ ਨੂੰ ਜਨ. ਸਕੱਤਰ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਬਾਵਾ ਨੇ ਦੱਸਿਆ ਕਿ ਧੀਆਂ ਦਾ ਲੋਹੜੀ ਮੇਲਾ 11 ਜਨਵਰੀ ਸਵੇਰੇ 11 ਵਜੇ ਤੋਂ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਵੇਗਾ।