ਲੁਧਿਆਣਾ : ਪੁਲਿਸ ਦੀ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ; ਮੁਲਜ਼ਮ ਮੌਕੇ ਤੋਂ ਫ਼ਰਾਰ ਲੁਧਿਆਣਾ 'ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਐਕਸਾਈਜ਼ ਵਿਭਾਗ ਦੀ ਕਾਰਵਾਈ ਦੌਰਾਨ ਦੋ ਮੁਲਜ਼ਮ ਪੁਲਿਸ ਨੂੰ ਦੇਖਦੇ ਹੀ ਮੌਕੇ 'ਤੇ ਵੱਡੀ ਮਾਤਰਾ 'ਚ ਸ਼ਰਾਬ ਛੱਡ ਕੇ ਫ਼ਰਾਰ ਹੋ ਗਏ। ਟੀਮ ਨੇ ਮੌਕੇ ਤੋਂ ਕਰੀਬ 200 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 10 ਲੀਟਰ ਦੇਸੀ ਸ਼ਰਾਬ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦਰੇਸੀ ਦੇ ਇਲਾਕੇ ਅਧੀਨ ਨਿਊ ਸ਼ਿਵਪੁਰੀ ਇਲਾਕੇ 'ਚ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
Publish Date: Sun, 05 Jul 2026 12:09 PM (IST)
Updated Date: Sun, 05 Jul 2026 12:11 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ 'ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਐਕਸਾਈਜ਼ ਵਿਭਾਗ ਦੀ ਕਾਰਵਾਈ ਦੌਰਾਨ ਦੋ ਮੁਲਜ਼ਮ ਪੁਲਿਸ ਨੂੰ ਦੇਖਦੇ ਹੀ ਮੌਕੇ 'ਤੇ ਵੱਡੀ ਮਾਤਰਾ 'ਚ ਸ਼ਰਾਬ ਛੱਡ ਕੇ ਫ਼ਰਾਰ ਹੋ ਗਏ। ਟੀਮ ਨੇ ਮੌਕੇ ਤੋਂ ਕਰੀਬ 200 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 10 ਲੀਟਰ ਦੇਸੀ ਸ਼ਰਾਬ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦਰੇਸੀ ਦੇ ਇਲਾਕੇ ਅਧੀਨ ਨਿਊ ਸ਼ਿਵਪੁਰੀ ਇਲਾਕੇ 'ਚ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਐਕਸਾਈਜ਼ ਇੰਸਪੈਕਟਰ ਆਦਰਸ਼ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਿਊ ਸ਼ਿਵਪੁਰੀ ਇਲਾਕੇ 'ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਚੇਤਨ ਪੁਰੀ ਅਤੇ ਕਾਕਾ ਨਾਮਕ ਵਿਅਕਤੀ ਪੱਪੂ ਕਬਾੜੀਏ ਦੀ ਦੁਕਾਨ ਨੇੜੇ ਆਪਣੇ ਗਾਹਕਾਂ ਨੂੰ ਨਾਜਾਇਜ਼ ਸ਼ਰਾਬ ਵੇਚਣ ਲਈ ਖੜ੍ਹੇ ਹਨ।
ਸੂਚਨਾ ਦੇ ਆਧਾਰ 'ਤੇ ਤੁਰੰਤ ਰੇਡ ਕੀਤੀ ਗਈ। ਪੁਲਿਸ ਅਤੇ ਐਕਸਾਈਜ਼ ਟੀਮ ਨੂੰ ਦੇਖਦੇ ਹੀ ਦੋਵੇਂ ਮੁਲਜ਼ਮ ਮੌਕੇ 'ਤੇ ਰੱਖੀ ਸ਼ਰਾਬ ਛੱਡ ਕੇ ਫ਼ਰਾਰ ਹੋ ਗਏ। ਟੀਮ ਨੇ ਮੌਕੇ ਤੋਂ ਆਈਕਾਨਿਕ ਵਾਈਟ ਦੀਆਂ 51 ਬੋਤਲਾਂ, ਰੌਇਲ ਸਟੈਗ ਦੀਆਂ 84 ਬੋਤਲਾਂ, ਮੈਕਡੌਵਲਜ਼ ਦੀਆਂ 18 ਬੋਤਲਾਂ, ਵਜ਼ੀਰ ਚੋਇਸ ਦੀਆਂ 36 ਬੋਤਲਾਂ, ਇੰਪੀਰੀਅਲ ਬਲੂ ਦੀਆਂ 11 ਬੋਤਲਾਂ ਅਤੇ 10 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ।
ਬਰਾਮਦ ਕੀਤੀ ਗਈ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫ਼ਿਲਹਾਲ ਦੋਵੇਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਤਫਤੀਸ਼ੀ ਅਫਸਰ ਹਰਭੋਲ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।