
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਿਸੇ ਡੀਲ 'ਚ ਪਿੱਛੋਂ ਜੀਐੱਸਟੀ ਬਿੱਲ ਨਾ ਆਉਣ ਕਾਰਨ ਵਿਭਾਗ ਨੇ ਇਨ੍ਹਾਂ ਨੂੰ ਜਾਂਚ ਦੇ ਘੇਰੇ 'ਚ ਲਿਆ ਹੈ। ਉੱਧਰ, ਵਰਲਡ ਐੱਮਐੱਸਐੱਮਈ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੋਸ਼ ਲਗਾਇਆ ਹੈ ਕਿ ਮਾਲੀਆ ਇਕੱਠਾ ਕਰਨ ਲਈ ਸੈਂਟਰਲ ਜੀਐੱਸਟੀ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਕਰੋੜਾਂ ਰੁਪਏ ਦੀ ਜੀਐੱਸਟੀ ਬੋਗਸ ਬਿਲਿੰਗ ਦੇ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ਼ ਜੀਐੱਸਟੀ ਇਨਵੈਸਟੀਗੇਸ਼ਨ (DGGI) ਨੇ ਸ਼ਾਰੂ ਸਟੀਲ ਦੇ ਕੇਕੇ ਗਰਗ ਅਤੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰਗ ਆਲ ਇੰਡੀਆ ਫਰਨੇਸ ਐਸੋਸੀਏਸ਼ਨ ਇਨ ਲੁਧਿਆਣਾ ਦੇ ਪ੍ਰਧਾਨ ਵੀ ਹਨ। ਇਸ ਕਾਰਵਾਈ ਤੋਂ ਬਾਅਦ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੀ ਸਟੀਲ ਫਰਨੇਸ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਵਿਚ ਹਲਚਲ ਮਚ ਗਈ ਹੈ। ਦੱਸਿਆ ਜਾਂਦਾ ਹੈ ਕਿ ਕਿਸੇ ਡੀਲ 'ਚ ਪਿੱਛੋਂ ਜੀਐੱਸਟੀ ਬਿੱਲ ਨਾ ਆਉਣ ਕਾਰਨ ਵਿਭਾਗ ਨੇ ਇਨ੍ਹਾਂ ਨੂੰ ਜਾਂਚ ਦੇ ਘੇਰੇ 'ਚ ਲਿਆ ਹੈ। ਉੱਧਰ, ਵਰਲਡ ਐੱਮਐੱਸਐੱਮਈ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੋਸ਼ ਲਗਾਇਆ ਹੈ ਕਿ ਮਾਲੀਆ ਇਕੱਠਾ ਕਰਨ ਲਈ ਸੈਂਟਰਲ ਜੀਐੱਸਟੀ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ।