ਲੁਧਿਆਣਾ ਦੇ ਸੁਨਿਆਰੇ ਨਾਲ 3 ਕਰੋੜ ਤੋਂ ਵੱਧ ਦੀ ਧੋਖਾਧੜੀ, ਬੰਦ ਖਾਤੇ ਦਾ ਚੈੱਕ ਦੇਣ ਦੇ ਦੋਸ਼ ਹੇਠ 2 ਖ਼ਿਲਾਫ਼ ਕੇਸ ਦਰਜ
ਤਿੰਨ ਕਰੋੜ ਇੱਕ ਲੱਖ ਰੁਪਏ ਦਾ ਬੰਦ ਬੈਂਕ ਖਾਤੇ ਦਾ ਚੈੱਕ ਦੇ ਕੇ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸ਼ਿਕਾਇਤ ਦੀ ਵਿਸਥਾਰਪੂਰਵਕ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਹੈ।
Publish Date: Wed, 08 Jul 2026 01:18 PM (IST)
Updated Date: Wed, 08 Jul 2026 01:22 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਤਿੰਨ ਕਰੋੜ ਇੱਕ ਲੱਖ ਰੁਪਏ ਦਾ ਬੰਦ ਬੈਂਕ ਖਾਤੇ ਦਾ ਚੈੱਕ ਦੇ ਕੇ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸ਼ਿਕਾਇਤ ਦੀ ਵਿਸਥਾਰਪੂਰਵਕ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੋੜਾ ਬਾਜ਼ਾਰ ਸਥਿਤ ਏਕੇ ਸਹਿਗਲ ਜਵੈਲਰਜ਼ ਦੇ ਪਾਰਟਨਰ ਪੀਯੂਸ਼ ਸਹਿਗਲ ਨੇ ਦੱਸਿਆ ਕਿ ਸ਼ਾਲਿਨੀ ਗਰੋਵਰ ਵਾਸੀ ਆਸਲ ਇਨਕਲੇਵ, ਭਾਮੀਆਂ ਰੋਡ ਅਤੇ ਅਨਿਲ ਕੁਮਾਰ ਵਾਸੀ ਨਿੰਮ ਵਾਲਾ ਚੌਂਕ ਨੇ ਆਪਸੀ ਮਿਲੀਭੁਗਤ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ ਨੂੰ 3 ਕਰੋੜ 1 ਲੱਖ ਰੁਪਏ ਦਾ ਚੈੱਕ ਦਿੱਤਾ। ਜਦੋਂ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਇਆ ਗਿਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਬੰਦ ਬੈਂਕ ਖਾਤੇ ਦਾ ਚੈੱਕ ਸੀ, ਜਿਸ ਕਾਰਨ ਭੁਗਤਾਨ ਨਹੀਂ ਹੋ ਸਕਿਆ।
ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਨੇ ਦੋਸ਼ਾਂ ਨੂੰ ਪਹਿਲੀ ਨਜ਼ਰ ਵਿੱਚ ਸਹੀ ਮੰਨਦਿਆਂ ਸ਼ਾਲਿਨੀ ਗਰੋਵਰ ਅਤੇ ਅਨਿਲ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 318(4), 351(2) ਅਤੇ 61(2) ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।