- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
26 ਨਵੰਬਰ ਨੂੰ ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਦੀ ਅਦਾਲਤ ਨੇ ਦੋਵਾਂ ਧਿਰਾਂ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਟਿਕਟਾਕ ਨੇ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਤੋਂ ਇਸ ਨਾਂ ਦੀ ਵਰਤੋਂ ਕਰ ਰਹੀ ਹੈ। ਅਦਾਲਤ ਨੇ ਕੰਪਨੀ ਵੱਲੋਂ ਪਟੀਸ਼ਨ ’ਚ ਭਾਰਤ ’ਚ ਜੂਨ 2020 ਤੋਂ ਲੱਗੀ ਪਾਬੰਦੀ ਦੀ ਜਾਣਕਾਰੀ ਨਾ ਦੇਣ ’ਤੇ ਸਵਾਲ ਉਠਾਏ।

ਜਗਜੀਤ ਜੰਡੂ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਸਿਲਾਈ ਮਸ਼ੀਨ ਕਾਰੋਬਾਰੀ ਸੰਦੀਪ ਸਿੰਘ ਨੂੰ ‘ਟਿਕਟਾਕ’ ਨਾਂ ’ਤੇ ਹੱਕ ਜਤਾਉਣ ਤੋਂ ਦਿੱਲੀ ਹਾਈ ਕੋਰਟ ਨੇ ਰੋਕ ਦਿੱਤਾ ਹੈ। ਰਾਲਕੋ ਇੰਟਰਨੈਸ਼ਨਲ ਦੇ ਨਾਂ ਹੇਠ ਕਾਰੋਬਾਰ ਕਰਨ ਵਾਲੇ ਸੰਦੀਪ ਨੇ ਸਿਲਾਈ ਮਸ਼ੀਨ ਦੇ ਲੇਬਲ ਲਈ ਇਸ ਨਾਂ ਦੀ ਕਾਪੀਰਾਈਟ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਨੂੰ ਟਿਕਟਾਕ ਨੇ ਚੁਣੌਤੀ ਦਿੱਤੀ ਸੀ।
26 ਨਵੰਬਰ ਨੂੰ ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਦੀ ਅਦਾਲਤ ਨੇ ਦੋਵਾਂ ਧਿਰਾਂ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਟਿਕਟਾਕ ਨੇ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਤੋਂ ਇਸ ਨਾਂ ਦੀ ਵਰਤੋਂ ਕਰ ਰਹੀ ਹੈ। ਅਦਾਲਤ ਨੇ ਕੰਪਨੀ ਵੱਲੋਂ ਪਟੀਸ਼ਨ ’ਚ ਭਾਰਤ ’ਚ ਜੂਨ 2020 ਤੋਂ ਲੱਗੀ ਪਾਬੰਦੀ ਦੀ ਜਾਣਕਾਰੀ ਨਾ ਦੇਣ ’ਤੇ ਸਵਾਲ ਉਠਾਏ।
ਦੂਜੇ ਪਾਸੇ, ਸੰਦੀਪ ਸਿੰਘ ਨੂੰ ਅੰਤਿਮ ਫ਼ੈਸਲੇ ਤੱਕ ਵਿਵਾਦਿਤ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਕਿਸੇ ਉਤਪਾਦ, ਪੈਕਿੰਗ, ਵੈੱਬਸਾਈਟ, ਆਨਲਾਈਨ ਵਿਕਰੀ ਮੰਚ ਜਾਂ ਸਰਕਾਰੀ ਵਿਭਾਗ ’ਚ ਹੱਕ ਜਤਾਉਣ ਤੋਂ ਰੋਕਿਆ ਗਿਆ ਹੈ। ਹਾਲਾਂਕਿ, ਉਹ ਅਦਾਲਤ ’ਚ ਆਪਣੀ ਰਜਿਸਟ੍ਰੇਸ਼ਨ ਦਾ ਬਚਾਅ ਕਰ ਸਕਣਗੇ। ਕਾਪੀਰਾਈਟ ਤੇ ਟ੍ਰੇਡਮਾਰਕ ਰਿਕਾਰਡ ’ਚ ਵੀ ਵਿਵਾਦ ਅਤੇ ਅਦਾਲਤੀ ਹੁਕਮ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਅੰਤਰਿਮ ਹੁਕਮ ਹੈ। ਅਦਾਲਤ ਨੇ ਨਾ ਕਾਰੋਬਾਰੀ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਹੈ ਅਤੇ ਨਾ ਹੀ ਟਿਕਟਾਕ ਦੇ ਹੱਕਾਂ ਬਾਰੇ ਅੰਤਿਮ ਫ਼ੈਸਲਾ ਸੁਣਾਇਆ ਹੈ। ਅਗਲੀ ਸੁਣਵਾਈ 15 ਮਾਰਚ 2027 ਨੂੰ ਹੋਵੇਗੀ।