- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜਤਾਲ ਦਾ ਬਾਈਕਾਟ ਕਰਕੇ ਕੰਮ ਕਰ ਰਹੇ ਸਫ਼ਾਈ ਕਾਮਿਆਂ ਦੀ ਗੱਡੀਆਂ ਨੂੰ ਮਾਰੇ ‘ਜ਼ਿੰਦਰੇ’

- ਨਗਰ ਕੌਂਸਲ ਪ੍ਰਧਾਨ ਨੇ ਜ਼ਿੰਦਰੇ ਤੁੜਵਾਏ
- ਟ੍ਰੈਫਿਕ ਪੁਲਿਸ ਦੇ ਵ੍ਹੀਲ ਲੌਕ ਕਿਵੇਂ ਲੱਗ ਗਏ ਬਣਿਆ ਰਹੱਸ?
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਹੜਤਾਲ ਦਾ ਬਾਈਕਾਟ ਕਰ ਕੇ ਸਫ਼ਾਈ ਕਾਮਿਆਂ ਦੇ ਕੰਮ ਕਰ ਰਹੇ ਇੱਕ ਧੜੇ ਨੂੰ ਨਗਰ ਕੌਂਸਲ ਵੱਲੋਂ ਮਿਲੀਆਂ ਗੱਡੀਆਂ ਨੂੰ ਰਾਤੋ ਰਾਤ ਟ੍ਰੈਫਿਕ ਪੁਲਿਸ ਦੇ ਵ੍ਹੀਲ ਲੌਕ ਲਗਾ ਦਿੱਤੇ ਗਏ। ਦਿਨ ਚੜ੍ਹਦਿਆਂ ਹੀ ਨਗਰ ਕੌਂਸਲ ਦੀਆਂ ਗੱਡੀਆਂ ਨੂੰ ਵ੍ਹੀਲ ਲੌਕ ਲਗਾਉਣ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਪ੍ਰਧਾਨ ਸਮੇਤ ਕੌਂਸਲਰ ਪੁੱਜੇ ਤਾਂ ਟੈ੍ਰਫਿਕ ਪੁਲਿਸ ਨੇ ਵ੍ਹੀਲ ਲੌਕ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਵਿਵਾਦ ਦੇ ਵਿਚ ਨਗਰ ਕੌਂਸਲ ਪ੍ਰਧਾਨ ਵੱਲੋਂ ਗੱਡੀਆਂ ਨੂੰ ਲੱਗੇ ਵ੍ਹੀਲ ਲੌਕ ਤੁੜਵਾ ਦਿੱਤੇ ਗਏ। ਜਿਸ ਤੋਂ ਬਾਅਦ ਇੱਕ ਧੜਾ ਮੁੜ ਸ਼ਹਿਰ ਦੀ ਸਫ਼ਾਈ ਵਿਚ ਲੱਗ ਗਿਆ। ਵਰਣਨਯੋਗ ਹੈ ਕਿ ਜਗਰਾਓਂ ਨਗਰ ਕੌਂਸਲ ਦੇ ਸਫ਼ਾਈ ਕਾਮੇ ਪਿਛਲੇ 6 ਦਿਨ ਤੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਹਨ। ਉਨ੍ਹਾਂ ਦਾ ਹੀ ਇੱਕ ਵਿਰੋਧੀ ਧੜਾ ਹੜਤਾਲ ਦਾ ਬਾਈਕਾਟ ਕਰ ਕੇ ਇਸ ਵਾਰ ਵੀ ਸ਼ਹਿਰ ਦੀ ਸਫ਼ਾਈ ਵਿਚ ਲੱਗਿਆ ਹੋਇਆ ਹੈ। ਇਸ ਧੜੇ ਵੱਲੋਂ ਨਗਰ ਕੌਂਸਲ ਦੀਆਂ ਮਿਲੀਆਂ 3 ਕੂੜਾ ਚੁੱਕਣ ਵਾਲੀਆਂ ਟਾਟਾ ਏਸ ਗੱਡੀਆਂ ਸਥਾਨਕ ਲਾਲਾ ਲਾਜਪਤ ਰਾਏ ਭਵਨ ਵਿਖੇ ਖੜੀਆਂ ਕੀਤੀਆਂ ਜਾਂਦੀਆਂ ਹਨ। ਰੋਜ ਵਾਂਗ ਅੱਜ ਉਹ ਗੱਡੀਆਂ ਚੁੱਕਣ ਗਏ ਤਾਂ ਉਨ੍ਹਾਂ ਨੂੰ ਵੀਲ ਲੌਕ ਲੱਗੇ ਹੋਏ ਸਨ। ਜਿਸ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਪੱਪੂ, ਕੌਂਸਲਰ ਕਰਮਜੀਤ ਕੈਂਥ, ਕੌਂਸਲਰ ਗੁਰਪ੍ਰੀਤ ਨੋਨੀ ਅਤੇ ਨਗਰ ਕੌਂਸਲ ਦਾ ਸਟਾਫ਼ ਪੁੱਜਾ। ਇਸ ਦੌਰਾਨ ਪ੍ਰਧਾਨ ਕੰਵਰਪਾਲ ਸਿੰਘ ਨੇ ਟੈ੍ਰਫਿਕ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਲੌਕ ਲਗਾਉਣ ਸਬੰਧੀ ਇਨਕਾਰ ਕੀਤਾ। ਜਿਸ ’ਤੇ ਪ੍ਰਧਾਨ ਅਤੇ ਕੌਂਸਲਰਾਂ ਦੀ ਹਾਜ਼ਰੀ ਵਿਚ ਵੀਲ ਲੌਕ ਤੋੜ ਦਿੱਤੇ ਗਏ। ਇਸ ’ਤੇ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਅਜਿਹਾ ਹੜਤਾਲ ਦਾ ਬਾਈਕਾਟ ਕਰ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰ ਰਹੇ ਸਫ਼ਾਈ ਕਾਮਿਆਂ ਨੂੰ ਰੋਕਣਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੜਤਾਲੀ ਸਫਾਈ ਕਾਮਿਆਂ ਦੇ ਨਾਲ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਲਾਗੂ ਕਰਦੀ ਹੈ ਤਾਂ ਖੁਸ਼ੀ ਹੋਵੇਗੀ ਪਰ ਕੰਮ ਕਰ ਰਹੇ ਸਫ਼ਾਈ ਕਾਮਿਆਂ ਦੇ ਕੰਮ ਵਿਚ ਵਿਘਨ ਨਹੀਂ ਪੈਣਾ ਚਾਹੀਦਾ। ਵ੍ਹੀਲ ਲੌਕ ਲਗਾਉਣ ਸਬੰਧੀ ਟੈ੍ਰਫਿਕ ਇੰਚਾਰਜ ਕੁਮਾਰ ਸਿੰਘ ਨੇ ਕਿਹਾ ਕਿ ਇਹ ਵੀਲ ਲੌਕ ਟ੍ਰੈਫਿਕ ਪੁਲਿਸ ਵੱਲੋਂ ਨਹੀਂ ਲਗਾਏ ਗਏ ਅਤੇ ਇਹ ਵ੍ਹੀਲ ਲੌਕ ਪ੍ਰਾਈਵੇਟ ਮਾਰਕੀਟ ਵਿਚ ਵੀ ਵਿਕਦੇ ਹਨ।
- ਸ਼ਹਿਰ ਦੀ ਬਿਹਤਰੀ ਲਈ 30 ਸਫ਼ਾਈ ਕਾਮੇ ਕਰ ਰਹੇ ਹਨ ਕੰਮ
ਜਗਰਾਓਂ ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਦੇ ਦੂਜੇ ਧੜੇ ਦੇ ਪ੍ਰਧਾਨ ਰਵੀ ਗਿੱਲ ਨੇ ਕਿਹਾ ਕਿ ਉਨ੍ਹਾਂ ਨਾਲ 30 ਸਫ਼ਾਈ ਕਾਮੇ ਸ਼ਹਿਰ ’ਚ ਨਿਰਵਿਘਨ ਪਹਿਲਾ ਵਾਂਗ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਿਹਤਰ ਸਫ਼ਾਈ ਵਿਵਸਥਾ ਲਈ ਸਫ਼ਾਈ ਕਾਮੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹੜਤਾਲ ਵਿਚ ਸ਼ਾਮਲ ਨਹੀਂ ਹਨ ਅਤੇ ਸ਼ਹਿਰ ਦੀ ਬਿਹਤਰੀ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਲਈ ਅਜਿਹਾ ਕਰ ਰਹੇ ਹਨ।