- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਜਦੋਂ ਚੋਣਾਂ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਹੋਰ ਰਾਜਾ ਵਾਂਗ ਬੀਜੇਪੀ ਪੰਜਾਬ 'ਚ ਵੀ ਖੇਡ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਬੜੇ ਸੀਰੀਅਸ ਦੌਰ 'ਚੋਂ ਗੁਜ਼ਰ ਰਿਹਾ ਹੈ। ਅਣ-ਐਲਾਨੀ ਐਮਰਜੈਂਸੀ ਦੇਸ਼ ਵਿਚ ਲੱਗੀ ਹੋਈ ਹੈ। ਇਸੇ ਕੜੀ 'ਚ ਬੀਜੇਪੀ ਹੁਣ ਪੰਜਾਬੀਆਂ ਨੂੰ ਕੁੱਟਣਾ ਚਾਹੁੰਦੀ ਹੈ ਵੰਡਣਾ ਚਾਹੁੰਦੀ ਹੈ ਪਰ ਉਹ ਇਹ ਭੁੱਲ ਗਈ ਹੈ ਕਿ ਪੰਜਾਬ ਦੀ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਜਬਰ ਜ਼ੁਲਮ ਖ਼ਿਲਫ਼ ਲੜਨਾ ਤੇ ਮੂੰਹ ਤੋੜ ਜਵਾਬ ਦੇਣਾ ਸਿੱਖਿਆ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਪੰਜਾਬ 'ਚ ਨਿਤ ਸੀਬੀਆਈ, ਈਡੀ ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਂਪਸ ਤਕ ਜਾਣਾ ਬੀਜੇਪੀ ਦੀ ਵੱਡੀ ਬੁਖ਼ਲਾਹਟ ਦਾ ਨਤੀਜਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਰਾਓਂ ਅਨਾਜ ਮੰਡੀ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਜਦੋਂ ਚੋਣਾਂ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਹੋਰ ਰਾਜਾ ਵਾਂਗ ਬੀਜੇਪੀ ਪੰਜਾਬ 'ਚ ਵੀ ਖੇਡ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਬੜੇ ਸੀਰੀਅਸ ਦੌਰ 'ਚੋਂ ਗੁਜ਼ਰ ਰਿਹਾ ਹੈ। ਅਣ-ਐਲਾਨੀ ਐਮਰਜੈਂਸੀ ਦੇਸ਼ ਵਿਚ ਲੱਗੀ ਹੋਈ ਹੈ। ਇਸੇ ਕੜੀ 'ਚ ਬੀਜੇਪੀ ਹੁਣ ਪੰਜਾਬੀਆਂ ਨੂੰ ਕੁੱਟਣਾ ਚਾਹੁੰਦੀ ਹੈ ਵੰਡਣਾ ਚਾਹੁੰਦੀ ਹੈ ਪਰ ਉਹ ਇਹ ਭੁੱਲ ਗਈ ਹੈ ਕਿ ਪੰਜਾਬ ਦੀ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਜਬਰ ਜ਼ੁਲਮ ਖ਼ਿਲਫ਼ ਲੜਨਾ ਤੇ ਮੂੰਹ ਤੋੜ ਜਵਾਬ ਦੇਣਾ ਸਿੱਖਿਆ।