ਸ਼ਹਿਰ ਦੇ ਮਸ਼ਹੂਰ ਡਾਕਟਰ ਦੇ ਘਰ ਲੱਖਾਂ ਦੀ ਚੋਰੀ: ਨਗਦੀ ਤੇ ਮੋਬਾਇਲ ਲੈ ਕੇ ਨੌਕਰਾਣੀ ਹੋਈ ਰਫ਼ੂ-ਚੱਕਰ, ਪੁਲਿਸ ਵੱਲੋਂ FIR ਦਰਜ ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ ਵਿੱਚ ਇੱਕ ਡਾਕਟਰ ਦੇ ਘਰੋਂ ਘਰੇਲੂ ਕੰਮ ਲਈ ਰੱਖੀ ਗਈ ਨੌਕਰਾਣੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਈ। ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਡਾਕਟਰ ਦੀ ਸ਼ਿਕਾਇਤ 'ਤੇ ਅਣਪਛਾਤੇ ਨੀਸ਼ਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 306 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 04 Jul 2026 10:59 AM (IST)
Updated Date: Sat, 04 Jul 2026 11:03 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ ਵਿੱਚ ਇੱਕ ਡਾਕਟਰ ਦੇ ਘਰੋਂ ਘਰੇਲੂ ਕੰਮ ਲਈ ਰੱਖੀ ਗਈ ਨੌਕਰਾਣੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਈ। ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਡਾਕਟਰ ਦੀ ਸ਼ਿਕਾਇਤ 'ਤੇ ਅਣਪਛਾਤੇ ਨੀਸ਼ਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 306 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਆਰਐਸ ਨਗਰ ਦੀ ਰਹਿਣ ਵਾਲੀ ਡਾ. ਹਰਮਿੰਦਰ ਪ੍ਰਭਾਕਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨ ਰਾਤ ਵੇਲੇ ਉਹ ਆਪਣੇ ਘਰ ਵਿੱਚ ਸੌ ਰਹੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਦਾ ਪੁੱਤਰ ਗੌਤਮ ਘਰ ਆਇਆ ਤਾਂ ਉਨ੍ਹਾਂ ਦੀ ਅੱਖ ਖੁੱਲੀ। ਇਸੇ ਦੌਰਾਨ ਡਾਕਟਰ ਨੇ ਘਰੇਲੂ ਕੰਮ ਲਈ ਰੱਖੀ ਨੌਕਰਾਣੀ ਨੀਸ਼ਾ ਨੂੰ ਆਵਾਜ਼ ਮਾਰੀ, ਪਰ ਉਸ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਜਦੋਂ ਡਾਕਟਰ ਉਸ ਦੇ ਕਮਰੇ ਵਿੱਚ ਗਈ ਤਾਂ ਨੀਸ਼ਾ ਉੱਥੇ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਗਾਇਬ ਸੀ।
ਡਾ. ਪ੍ਰਭਾਕਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਅਲਮਾਰੀ ਦੀ ਜਾਂਚ ਕੀਤੀ ਤਾਂ ਉਸ ਵਿੱਚ ਰੱਖੇ 50 ਹਜ਼ਾਰ ਰੁਪਏ ਵੀ ਗਾਇਬ ਸਨ। ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਨੌਕਰਾਣੀ ਨੀਸ਼ਾ ਹੀ ਮੋਬਾਈਲ ਫੋਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਪੁਲਿਸ ਨੇ ਮਾਮਲਾ ਦਰਜ ਕਰਕੇ ਨੌਕਰਾਣੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।