- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ ਕੌਂਸਲ 'ਤੇ ਕਬਜ਼ਾ ਕੀਤਾ ਸੀ। ਅਜਿਹੇ 'ਚ ਹੁਣ ਜੋੜ-ਤੋੜ ਦੀ ਖੇਡ ਸ਼ੁਰੂ ਹੋਵੇਗੀ। ਕੌਂਸਲ 'ਚ ਬਹੁਮਤ ਹਾਸਲ ਕਰਨ ਲਈ 12 ਸੀਟਾਂ ਚਾਹੀਦੀਆਂ ਹਨ, ਜਦਕਿ ਕਾਂਗਰਸ ਕੋਲ 9 ਅਤੇ ਆਮ ਆਦਮੀ ਪਾਰਟੀ ਕੋਲ 9 ਸੀਟਾਂ ਹਨ।

ਪੱਤਰ ਪ੍ਰੇਰਕ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੀਆਂ 23 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਚੋਣ ਨਤੀਜਿਆਂ 'ਚ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ। ਚੋਣਾਂ 'ਚ ਕਾਂਗਰਸ ਦੇ 9, ਆਮ ਆਦਮੀ ਪਾਰਟੀ ਦੇ 9, ਭਾਜਪਾ ਦੇ 4 ਤੇ ਇਕ ਆਜ਼ਾਦ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਰਿਹਾ। ਦੂਜੇ ਪਾਸੇ, ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
ਫਿਲਹਾਲ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਪਿਛਲੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ ਕੌਂਸਲ 'ਤੇ ਕਬਜ਼ਾ ਕੀਤਾ ਸੀ। ਅਜਿਹੇ 'ਚ ਹੁਣ ਜੋੜ-ਤੋੜ ਦੀ ਖੇਡ ਸ਼ੁਰੂ ਹੋਵੇਗੀ। ਕੌਂਸਲ 'ਚ ਬਹੁਮਤ ਹਾਸਲ ਕਰਨ ਲਈ 12 ਸੀਟਾਂ ਚਾਹੀਦੀਆਂ ਹਨ, ਜਦਕਿ ਕਾਂਗਰਸ ਕੋਲ 9 ਅਤੇ ਆਮ ਆਦਮੀ ਪਾਰਟੀ ਕੋਲ 9 ਸੀਟਾਂ ਹਨ।