- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਮਲੇ 'ਚ ਬਿਊਟੀ ਪਾਰਲਰ ’ਤੇ ਕੰਮ ਕਰਦੀ ਤੇਜਿੰਦਰ ਸਿੰਘ ਦੀ ਕੁੜੀ ਵੀ ਜਖ਼ਮੀ ਹੋ ਗਈ। ਇਸ ਤੋਂ ਬਾਅਦ ਹਥਿਆਰਬੰਦ ਤੇਜਿੰਦਰ ਸਿੰਘ ਨੂੰ ਘਰੋਂ ਘੜੀਸ ਕੇ ਗਲੀ ਦੇ ਮੋੜ ’ਤੇ ਲੈ ਗਏ ਅਤੇ ਉਥੇ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ। ਖੂਨ ਨਾਲ ਲੱਥਪੱਥ ਤੇਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਅਗਵਾੜ ਲੋਪੋ ਵਿਚ ਦਿਨ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਬਿਊਟੀ ਪਾਰਲਰ ’ਤੇ ਕੰਮ ਕਰਦੀਆਂ ਸਹੇਲੀਆਂ ’ਚ ਹੋਈ ਤਕਰਾਰ ਤੋਂ ਬਾਅਦ ਇੱਕ ਸਹੇਲੀ ਦੇ ਦੋਸਤਾਂ ਵੱਲੋਂ ਕੀਤੇ ਹਮਲੇ ਵਿਚ ਦੂਸਰੀ ਸਹੇਲੀ ਦੇ ਪਿਤਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾੜ ਲੋਪੋ ਸਥਿਤ ਬਿਊਟੀ ਪਾਰਲਰ ’ਤੇ ਤੇਜਿੰਦਰ ਸਿੰਘ ਦੀ 14 ਸਾਲਾਂ ਲੜਕੀ ਕੰਮ ਕਰਦੀ ਸੀ ਜਿਸ ਦੇ ਨਾਲ ਕੰਮ ਕਰਦੀ ਉਸ ਦੀ ਇੱਕ ਸਹੇਲੀ ਨਾਲ ਅੱਜ ਉਸ ਦੀ ਤਕਰਾਰ ਹੋ ਗਈ। ਤਕਰਾਰ ਤੋਂ ਬਾਅਦ ਸਹੇਲੀ ਨੇ ਆਪਣੇ ਦੋਸਤ ਨੂੰ ਫੋਨ ਕਰ ਦਿੱਤਾ। ਜੋ ਕਈ ਹਥਿਆਰਬੰਦ ਦੋਸਤਾਂ ਨਾਲ ਦੂਸਰੀ ਸਹੇਲੀ ਦੇ ਘਰ ਪਹੁੰਚ ਗਿਆ। ਘਰ ਦਾ ਦਰਵਾਜਾ ਬੰਦ ਹੋਣ ਕਾਰਨ ਹਥਿਆਰਬੰਦ ਗੇਟ ਭੰਨਣ ਲੱਗ ਪਏ। ਜਿਸ ’ਤੇ ਤੇਜਿੰਦਰ ਸਿੰਘ ਨੇ ਘਰ ਦਾ ਦਰਵਾਜਾ ਖੋਲਿ੍ਹਆ ਤਾਂ ਹਥਿਆਰਬੰਦਾਂ ਨੇ ਪੂਰੇ ਪਰਿਵਾਰ ’ਤੇ ਹੱਲਾ ਬੋਲ ਦਿੱਤਾ।
ਇਸ ਹਮਲੇ ਵਿਚ ਬਿਊਟੀ ਪਾਰਲਰ ’ਤੇ ਕੰਮ ਕਰਦੀ ਤੇਜਿੰਦਰ ਸਿੰਘ ਦੀ ਕੁੜੀ ਵੀ ਜਖ਼ਮੀ ਹੋ ਗਈ। ਇਸ ਤੋਂ ਬਾਅਦ ਹਥਿਆਰਬੰਦ ਤੇਜਿੰਦਰ ਸਿੰਘ ਨੂੰ ਘਰੋਂ ਘੜੀਸ ਕੇ ਗਲੀ ਦੇ ਮੋੜ ’ਤੇ ਲੈ ਗਏ ਅਤੇ ਉਥੇ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ। ਖੂਨ ਨਾਲ ਲੱਥਪੱਥ ਤੇਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਤੇਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬਿਊਟੀ ਪਾਰਲਰ ’ਤੇ ਕੰਮ ਕਰਦੇ ਉਸ ਦੀ ਧੀ ਨਾਲ ਸਹੇਲੀ ਨਾਲ ਮਾਮੂਲੀ ਤਕਰਾਰ ਹੋਈ ਸੀ। ਸਹੇਲੀ ਨੇ ਫੋਨ ਕਰ ਕੇ ਆਪਣੇ ਦੋਸਤ ਨੂੰ ਬੁਲਾ ਲਿਆ। ਦੋਸਤ ਨਾਲ ਆਏ 10-15 ਹਥਿਆਰਬੰਦਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਓਂ ਥਾਣਾਂ ਸਿਟੀ ਦੇ ਮੁਖੀ ਇੰਦਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ, ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।