- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਅਨ ਬੈਂਕ ਦਾ ਏਟੀਐਮ ਬੈਂਕ ਸ਼ਾਖਾ ਦੇ ਨਾਲ ਸਥਿਤ ਹੈ, ਜਦੋਂ ਕਿ ਐਕਸਿਸ ਬੈਂਕ ਦਾ ਏਟੀਐਮ ਉਸ ਦੇ ਸਾਹਮਣੇ ਸਥਿਤ ਹੈ। ਹੈਰਾਨੀ ਦੀ ਗੱਲ ਹੈ ਕਿ ਰਾਤ ਨੂੰ ਦੋਵਾਂ ਏਟੀਐਮ 'ਤੇ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਉਧਰ ਐੱਸਪੀਡੀ ਰਾਕੇਸ਼ ਯਾਦਵ ਨੇ ਕਿਹਾ ਕਿ ਹਾਲੇ ਸੀਐੱਮ ਡਿਊਟੀ ਦੇ ਕਾਰਨ ਉਹ ਹੇਡੋਂ ਬੇਟ ’ਚ ਮੌਜੂਦ ਹਨ। ਮਾਮਲੇ ਦੀ ਜਾਂਚ ਕਰਵਾ ਕੇ ਕੱਲ੍ਹ ਪੂਰੀ ਜਾਣਕਾਰੀ ਦੇਣਗੇ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਛੀਵਾੜਾ ਸਾਹਿਬ ਦੇ ਹੇਡੋਂ ਬੇਟ ਵਿਖੇ ਪ੍ਰੋਗਰਾਮ ਦੇ ਮੱਦੇਨਜ਼ਰ ਪੂਰਾ ਪੁਲਿਸ ਜ਼ਿਲ੍ਹਾ ਹਾਈ ਅਲਰਟ ’ਤੇ ਸੀ। ਇਸ ਦੇ ਬਾਵਜੂਦ ਸਵੇਰੇ 3 ਵਜੇ ਦੇ ਕਰੀਬ ਬਦਮਾਸ਼ਾਂ ਨੇ ਸਮਰਾਲਾ ਰੋਡ 'ਤੇ ਯੂਨੀਅਨ ਬੈਂਕ ਤੇ ਐਕਸਿਸ ਬੈਂਕ ਦੇ ਦੋ ਏਟੀਐਮ ਲੁੱਟ ਲਏ। ਅਪਰਾਧੀਆਂ ਨੇ ਕਟਰ ਨਾਲ ਦੋਵਾਂ ਮਸ਼ੀਨਾਂ ਨੂੰ ਕੱਟਿਆ ਤੇ ਨਕਦੀ ਦੀਆਂ ਟ੍ਰੇਆਂ ਲੈ ਕੇ ਫਰਾਰ ਹੋ ਗਏ। ਸੂਤਰਾਂ ਅਨੁਸਾਰ ਦੋਵਾਂ ਏਟੀਐਮ ’ਚੋਂ ਲਗਭਗ 22 ਲੱਖ ਚੋਰੀ ਹੋਏ ਹਨ। ਹਾਲਾਂਕਿ ਅਸਲ ਰਕਮ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ। ਇਸ ਸਬੰਧ’ਚ ਕੋਈ ਵੀ ਅਧਿਕਾਰੀ ਅਧਿਕਾਰਤ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ।
ਯੂਨੀਅਨ ਬੈਂਕ ਦਾ ਏਟੀਐਮ ਬੈਂਕ ਸ਼ਾਖਾ ਦੇ ਨਾਲ ਸਥਿਤ ਹੈ, ਜਦੋਂ ਕਿ ਐਕਸਿਸ ਬੈਂਕ ਦਾ ਏਟੀਐਮ ਉਸ ਦੇ ਸਾਹਮਣੇ ਸਥਿਤ ਹੈ। ਹੈਰਾਨੀ ਦੀ ਗੱਲ ਹੈ ਕਿ ਰਾਤ ਨੂੰ ਦੋਵਾਂ ਏਟੀਐਮ 'ਤੇ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਉਧਰ ਐੱਸਪੀਡੀ ਰਾਕੇਸ਼ ਯਾਦਵ ਨੇ ਕਿਹਾ ਕਿ ਹਾਲੇ ਸੀਐੱਮ ਡਿਊਟੀ ਦੇ ਕਾਰਨ ਉਹ ਹੇਡੋਂ ਬੇਟ ’ਚ ਮੌਜੂਦ ਹਨ। ਮਾਮਲੇ ਦੀ ਜਾਂਚ ਕਰਵਾ ਕੇ ਕੱਲ੍ਹ ਪੂਰੀ ਜਾਣਕਾਰੀ ਦੇਣਗੇ।
ਜ਼ਿਕਰਯੋਗ ਹੈ ਕਿ ਬੀਤੀ 17 ਨਵੰਬਰ ਦੀ ਰਾਤ 10:30 ਵਜੇ ਦੇ ਕਰੀਬ ਤਿੰਨ ਨਕਾਬਪੋਸ਼ਾਂ ਨੇ ਸੂਏ ਦੇ ਕੋਲ ਸਥਿਤ ਮਾਰਕੀਟ ’ਚ ਵਰਿੰਦਰ ਮੰਡਲ ਦੀ ਕਰਿਆਨੇ ਦੀ ਦੁਕਾਨ ਤੋਂ ਲਗਭਗ 15,000 ਰੁਪਏ ਦੀ ਨਕਦੀ ਤੇ ਕੁਝ ਸਾਮਾਨ ਲੁੱਟਿਆ ਸੀ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਲਗਭਗ 1:30 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸੇ ਬਾਜ਼ਾਰ ’ਚ ਸਥਿਤ ਸੰਧੇਰ ਬਲੱਡ ਟੈਸਟਿੰਗ ਲੈਬ ਦਾ ਸ਼ਟਰ ਤੋੜ ਦਿੱਤਾ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਸਬੰਧੀ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਦੋਵਾਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਉਪਲਬਧ ਹੈ। ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਜ਼ਿਆਦਾਤਰ ਏਟੀਐੱਮਜ਼ ਰਾਤ ਨੂੰ ਨਹੀਂ ਹੁੰਦੇ ਸੁਰੱਖਿਆ ਗਾਰਡ
ਖੰਨਾ ਦੇ ਜ਼ਿਆਦਾਤਰ ਬੈਂਕ ਏਟੀਐਮ 'ਤੇ ਰਾਤ ਨੂੰ ਸੁਰੱਖਿਆ ਗਾਰਡ ਤਾਇਨਾਤ ਨਹੀਂ ਹਨ। ਸਮਰਾਲਾ ਰੋਡ 'ਤੇ ਯੂਨੀਅਨ ਬੈਂਕ ਅਤੇ ਐਕਸਿਸ ਬੈਂਕ ਦੇ ਏਟੀਐਮ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, 'ਤੇ ਵੀ ਕੋਈ ਗਾਰਡ ਮੌਜੂਦ ਨਹੀਂ ਸੀ। ਇਸ ਨਾਲ ਸਵਾਲ ਉੱਠਦੇ ਹਨ ਕਿ ਰਾਤ ਨੂੰ ਏਟੀਐਮ ’ਚ ਜਮ੍ਹਾਂ ਲੱਖਾਂ ਰੁਪਏ ਦੀ ਨਕਦੀ ਦੀ ਸੁਰੱਖਿਆ ਲਈ ਕੀ ਪ੍ਰਬੰਧ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਦੇ ਆਧਾਰ 'ਤੇ ਏਟੀਐਮ ਸੁਰੱਖਿਆ ਦੀ ਪ੍ਰਭਾਵਸ਼ੀਲਤਾ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ।