- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ (ਡੀ) ਸਵਰਨਜੀਤ ਸਿੰਘ ਅਤੇ ਥਾਣਾ ਮੁਖੀ ਨਿਰਮਲਜੀਤ ਸਿੰਘ ਆਪਣੇ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਆਈ-20 ਵਿਚ ਬੈਠੇ ਦੋਵਾਂ ਨੌਜਵਾਨਾਂ ਤੇ ਫਾਇਰਿੰਗ ਕਰਨ ਵਾਲੇ ਵਿਅਕਤੀ ਵਰਨਾ ਕਾਰ ਵਿੱਚ ਸਵਾਰ ਸਨ ਤੇ ਗੋਲੀਆਂ ਚਲਾਉਣ ਉਪਰੰਤ ਉਹ ਪਿੰਡ ਖੰਜਰਵਾਲ- ਮਾਜਰੀ ਵੱਲ ਫਰਾਰ ਹੋ ਗਏ।

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਪੁਰ ਦਾਖਾ : ਸ਼ੁੱਕਰਵਾਰ ਦੇਰ ਰਾਤ ਮੁੱਲਾਪੁਰ ਤੋਂ ਪਿੰਡ ਖੰਜਰਵਾਲ ਨੂੰ ਜਾਂਦੇ ਰਾਹ ’ਤੇ ਚਿੱਟੇ ਰੰਗ ਦੀ ਆਈ-20 ਕਾਰ ’ਚ ਪਿੰਡ ਮਾਜਰੀ ਨੂੰ ਜਾ ਰਹੇ ਦੋ ਵਿਅਕਤੀਆਂ ’ਤੇ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ’ਚ ਕਾਰ ਖੰਬੇ ਨਾਲ ਟਕਰਾ ਕੇ ਨੁਕਸਾਨੀ ਗਈ ਅਤੇ ਕਾਰ ਚਾਲਕ ਵਿਅਕਤੀ ਦੀ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਨੇਰਾ ਹੋਣ ਕਾਰਨ ਕਾਰ ਵਿੱਚ ਨਾਲ ਦੀ ਸੀਟ ’ਤੇ ਬੈਠਾ ਦੂਜਾ ਵਿਅਕਤੀ ਵਾਲ-ਵਾਲ ਬਚ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ (ਡੀ) ਸਵਰਨਜੀਤ ਸਿੰਘ ਅਤੇ ਥਾਣਾ ਮੁਖੀ ਨਿਰਮਲਜੀਤ ਸਿੰਘ ਆਪਣੇ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਆਈ-20 ਵਿਚ ਬੈਠੇ ਦੋਵਾਂ ਨੌਜਵਾਨਾਂ ਤੇ ਫਾਇਰਿੰਗ ਕਰਨ ਵਾਲੇ ਵਿਅਕਤੀ ਵਰਨਾ ਕਾਰ ਵਿੱਚ ਸਵਾਰ ਸਨ ਤੇ ਗੋਲੀਆਂ ਚਲਾਉਣ ਉਪਰੰਤ ਉਹ ਪਿੰਡ ਖੰਜਰਵਾਲ- ਮਾਜਰੀ ਵੱਲ ਫਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਪਹਿਛਾਣ ਲਾਡੀ ਖਾਨ ਵਾਸੀ ਭੂੰਦੜੀ ਅਤੇ ਨਾਲ ਬੈਠੇ ਨੌਜਵਾਨ ਦੀ ਪਛਾਣ ਰੋਹਿਤ ਉਰਫ ਬਿੱਲਾ ਵਾਸੀ ਮਾਜਰੀ ਵਜੋਂ ਹੋਈ ਹੋਈ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਆਪਣੀ ਕਾਰਵਾਈ ਵਿੱਚ ਜੁਟੀ ਹੋਈ ਸੀ।