ਮੰਥਨ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਦਾ ਉਦਘਾਟਨ ਮੰਥਨ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਦਾ ਉਦਘਾਟਨ
Publish Date: Sat, 11 Jul 2026 07:35 PM (IST)
Updated Date: Sun, 12 Jul 2026 04:13 AM (IST)
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੀਤਾ ਗਿਆ ਉਪਰਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਹੈਬੋਵਾਲ ਦੇ ਮੰਥਨ ਸਕੂਲ ਵਿਖੇ ਮੰਥਨ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਪ੍ਰਭੂ ਦੇ ਚਰਨਾਂ ’ਚ ਜਯੋਤੀ ਜਗਾ ਕੇ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਜੋਗਿੰਦਰ ਗੋਇਲ ਸੀਨੀਅਰ ਐਡਵੋਕੇਟ ਅਤੇ ਕਾਰੋਬਾਰੀ, ਉਨ੍ਹਾਂ ਦੀ ਪਤਨੀ ਪੂਨਮ ਗੋਇਲ ਅਤੇ ਵਿਸ਼ੇਸ਼ ਮਹਿਮਾਨ ਸੁਨੀਤਾ ਜੈਨ, ਸਾਜਨ ਅਗਰਵਾਲ ਕਾਰੋਬਾਰੀ, ਜਨਕ ਰਾਜ ਗੋਇਲ ਐਮਡੀ, ਐਕਿਊਰੇਟ ਕਰੀਅਰਜ਼ ਪ੍ਰਾਈਵੇਟ ਲਿਮਟਿਡ, ਉਨ੍ਹਾਂ ਦੀ ਪਤਨੀ ਨਿਸ਼ਾ ਗੋਇਲ, ਅਸ਼ੋਕ ਕੁਮਾਰ, ਅਜੇ ਗਰਗ, ਡਾ. ਆਯੂਸ਼ ਗਰਗ ਅਤੇ ਸਵਾਮੀ ਵਿਸ਼ਵਾਨੰਦ ਸੰਯੋਜਕ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਖੇਤਰੀ ਦਫ਼ਤਰ, ਨੂਰਮਹਿਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜੋਗਿੰਦਰ ਗੋਇਲ ਨੇ ਨਾਰੀਅਲ ਤੋੜ ਕੇ ਪ੍ਰਭੂ ਪੂਜਨ ਕਰਕੇ ਕੰਪਿਊਟਰ ਸੈਂਟਰ ਦਾ ਉਦਘਾਟਨ ਕੀਤਾ ਤੇ ਕੰਪਿਊਟਰ ਦੇ ਮਾਊਸ ਤੇ ਪਹਿਲਾ ਕਲਿੱਕ ਕੀਤਾ। ਇਸ ਮੌਕੇ ਤੇ ਸਵਾਮੀ ਵਿਸ਼ਵਾਨੰਦ ਨੇ ਇਸ ਕੇਂਦਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੇਂਦਰ ਦਾ ਉਦੇਸ਼ ਸਿਰਫ਼ ਕੰਪਿਊਟਰ ਸਿੱਖਿਆ ਪ੍ਰਦਾਨ ਕਰਨਾ ਨਹੀਂ ਹੈ ਬਲਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਡਿਜੀਟਲ ਹੁਨਰ, ਆਧੁਨਿਕ ਤਕਨਾਲੋਜੀ ਅਤੇ ਭਵਿੱਖ ਦੀਆਂ ਯੋਗਤਾਵਾਂ ਨਾਲ ਜੋੜਨਾ ਵੀ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਤਿਆਰ ਹੋ ਸਕਣ। ਸਭ ਤੋਂ ਪਹਿਲਾਂ ਸਾਡੇ ਮੰਥਨ ਸਕੂਲ ਦੇ ਬੱਚਿਆਂ ਲਈ ਇੱਕ ਵਿਸ਼ੇਸ਼ ਕੰਪਿਊਟਰ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਮਰ ਦੇ ਅਨੁਸਾਰ ਸਰਲ ਅਤੇ ਵਿਹਾਰਕ ਢੰਗ ਨਾਲ ਕੰਪਿਊਟਰ ਸਿਖਾਇਆ ਜਾਵੇਗਾ, ਜਿਸ ਵਿੱਚ ਕੰਪਿਊਟਰ ਬੇਸਿਕਸ, ਹਿੰਦੀ, ਅੰਗਰੇਜ਼ੀ, ਪੰਜਾਬੀ ਟਾਈਪਿੰਗ, ਐੱਮਐੱਸ ਵਰਡ, ਐਮਐਸ ਐਕਸਲ, ਪਾਵਰ ਪੁਆਇੰਟ, ਗੂਗਲ ਐਪਸ, ਇੰਟਰਨੈੱਟ, ਏਆਈ ਦੁਆਰਾ ਪੋਸਟਰ, ਫੋਟੋ, ਵੀਡਿਓ ਬਣਾਉਣਾ, ਬੇਸਿਕ ਕੋਡਿੰਗ, ਸਾਈਬਰ ਸੁਰੱਖਿਆ ਅਤੇ ਆਨਲਾਈਨ ਸੁਰੱਖਿਆ ਵਰਗੇ ਆਧੁਨਿਕ, ਪ੍ਰਸਿੱਧ ਕੋਰਸ ਸ਼ਾਮਲ ਹਨ। ਇਹ ਵਿਸ਼ੇ ਬੱਚਿਆਂ ਦੇ ਆਤਮਵਿਸ਼ਵਾਸ, ਰਚਨਾਤਮਕਤਾ, ਡਿਜੀਟਲ ਰਚਨਾਤਮਕਤਾ, ਡਿਜੀਟਲ ਜਾਗਰੂਕਤਾ ਅਤੇ ਨਵੀਆਂ ਤਕਨਾਲੋਜੀਆਂ ਸਿੱਖਣ ਲਈ ਇੱਕ ਮਜ਼ਬੂਤ ਨੀਂਹ ਵਿਕਸਤ ਕਰਨਗੇ। ਸਵਾਮੀ ਜੀ ਨੇ ਅੱਗੇ ਦੱਸਿਆ ਕਿ ਇੱਥੇ 9ਵੀਂ ਤੋਂ 12ਵੀਂ, ਗ੍ਰੈਜੂਏਸ਼ਨ ਅਤੇ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਪੇਸ਼ੇਵਰ ਕੋਰਸ ਕਰਵਾਏ ਜਾਣਗੇ, ਜਿਸ ’ਚ ਐੱਮਐੱਸ ਆਫਿਸ, ਐਡਵਾਂਸਡ ਐਕਸਲ, ਟੈਲੀ, ਅਕਾਊਂਟਿੰਗ, ਗ੍ਰਾਫਿਕ ਡਿਜ਼ਾਈਨਿੰਗ, ਡਿਜੀਟਲ ਮਾਰਕੀਟਿੰਗ, ਵੈੱਬ ਡਿਜ਼ਾਈਨਿੰਗ, ਕੋਡਿੰਗ ਅਤੇ ਪ੍ਰੋਗਰਾਮਿੰਗ, ਐਡਵਾਂਸਡ ਏਆਈ ਟੂਲਸ ਸ਼ਾਮਲ ਹਨ। ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਵੀ ਚੰਗੀ ਨੌਕਰੀ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਇਸਦਾ ਕਾਰਨ ਉਨ੍ਹਾਂ ਦੀ ਸਿੱਖਿਆ ਨਹੀਂ ਹੈ, ਸਗੋਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਹਾਰਕ ਹੁਨਰਾਂ ਦੀ ਘਾਟ ਹੈ। ਬਲਕਿ ਸਿੱਖਿਆ ਅਤੇ ਰੁਜ਼ਗਾਰ ਵਿਚਕਾਰ ਮਹੱਤਵਪੂਰਨ ਹੁਨਰ ਫਾਸਲਾ ਹੈ ਉਸ ਨੂੰ ਪੂਰਾ ਕਰਨਾ ਅੱਜ ਇੱਕ ਜ਼ਰੂਰੀ ਲੋੜ ਹੈ। ਇਸ ਫਾਸਲੇ ਨੂੰ ਪੂਰਾ ਕਰਨ ਲਈ ਮੰਥਨ ਸੰਪੂਰਨ ਵਿਕਾਸ ਕੇਂਦਰ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨਲ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਨੌਜਵਾਨ ਨਾ ਸਿਰਫ਼ ਡਿਗਰੀਆਂ ਪ੍ਰਾਪਤ ਕਰਨ, ਸਗੋਂ ਵਿਹਾਰਕ ਹੁਨਰ ਵੀ ਪ੍ਰਾਪਤ ਕਰਨ, ਜੋ ਉਨ੍ਹਾਂ ਨੂੰ ਬਿਹਤਰ ਨੌਕਰੀ ਅਤੇ ਕਾਰੋਬਾਰ ਦੇ ਮੌਕੇ ਪ੍ਰਦਾਨ ਕਰਦੇ ਹਨ। ਸਾਡਾ ਵਿਸ਼ਵਾਸ ਹੈ ਕਿ ਸਹੀ ਸਿੱਖਿਆ ਦੇ ਨਾਲ ਸਹੀ ਹੁਨਰਾਂ ਮਿਲ ਜਾਵੇ ਤਾਂ ਹਰ ਬੱਚਾ ਅਤੇ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ। ਮੰਥਨ ਸਕੂਲ ਦੇ ਵਿਦਿਆਰਥੀਆਂ ਨੇ ਸ਼ੁੱਧ ਵੈਦਿਕ ਮੰਤਰਾਂ ਦਾ ਜਾਪ ਕੀਤਾ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਇਸ ਸਮਾਰੋਹ ਵਿੱਚ ਸਵਾਮੀ ਗੁਰੂਕ੍ਰਿਪਾਨੰਦ, ਸਵਾਮੀ ਪ੍ਰਕਾਸ਼ਾਨੰਦ, ਸਾਧਵੀ ਕਪਿਲਾ ਭਾਰਤੀ, ਸਾਧਵੀ ਮੈਥਿਲੀ ਭਾਰਤੀ ਅਤੇ ਸਾਧਵੀ ਮੀਨਾਕਸ਼ੀ ਭਾਰਤੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।