- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਹਸਪਤਾਲ ਵਿੱਚ ਡਾਕਟਰ ਦੇ ਦਰਾਜ ਅਤੇ ਜੇਬਾਂ ਵਿੱਚੋਂ ਕਰੀਬ 2 ਲੱਖ ਰੁਪਏ ਦੀ ਨਗਦੀ ਅਤੇ ਉਨਾਂ ਦੇ ਹੱਥ ਵਿੱਚ ਪਾਈ ਮੁੰਦਰੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਇਹ ਲੁਟੇਰੇ ਡਾਕਟਰ ਦੇ ਹਸਪਤਾਲ ਦੇ ਪਿੱਛੇ ਬਣੇ ਘਰ ਵਿੱਚ ਵੀ ਦਾਖਲ ਹੋਏ ਅਤੇ ਉਹਨਾਂ ਦੀ ਪਤਨੀ ਨੂੰ ਨਿਸ਼ਾਨਾ ਬਣਾਉਣ ਲੱਗੇ ਤਾਂ ਉਹਨਾਂ ਵੱਲੋਂ ਰੌਲਾ ਪਾਇਆ ਤਾਂ ਇਹ ਸਾਰੇ ਭੱਜ ਗਏ।

ਸੰਜੀਵ ਗੁਪਤਾ ਪੰਜਾਬੀ ਜਾਗਰਣ, ਜਗਰਾਉਂ: ਜਗਰਾਉਂ ਦੇ ਮਸ਼ਹੂਰ ਚੋਪੜਾ ਹਸਪਤਾਲ ਵਿੱਚ ਸਵੇਰੇ ਮਰੀਜ਼ ਬਣ ਕੇ ਆਏ ਲੁਟੇਰਾ ਗੈਂਗ ਨੇ ਡਾਕਟਰ ਨੂੰ ਜ਼ਖ਼ਮੀ ਕਰਦਿਆਂ ਲੱਖਾਂ ਰੁਪਏ ਦੀ ਨਗਦੀ , ਡਾਕਟਰ ਦੀ ਮੁੰਦਰੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਦਿਨ ਚੜ੍ਹਦਿਆਂ ਹੀ ਜਗਰਾਉਂ ਥਾਣਾ ਸਿਟੀ ਤੋਂ ਥੋੜੀ ਦੂਰ ਵਾਪਰੀ ਇਸ ਘਟਨਾ ਦੇ ਨਾਲ ਸ਼ਹਿਰ ਸਹਿਮ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਅੱਡਾ ਰਾਏਕੋਟ ਤੋਂ ਫਲੀਗੇਟ ਰੋਡ ਨੂੰ ਜਾਂਦੇ ਰਾਹ 'ਤੇ ਸਥਿਤ ਚੋਪੜਾ ਹਸਪਤਾਲ 'ਚ ਮਰੀਜ਼ ਬਣ ਕੇ ਆਏ ਇੱਕ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਡਾਕਟਰ ਨੂੰ ਉਸ ਦੇ ਕੈਬਨ ਵਿੱਚ ਹੀ ਘੇਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਕੁੱਟਮਾਰ ਕਰਨ ਲੱਗੇ। ਹਾਲਾਂਕਿ ਡਾਕਟਰ ਨੇ ਉਹਨਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਹੱਥੋਪਾਈ ਕਰਦਿਆਂ ਉਹਨਾਂ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ। ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਹਸਪਤਾਲ ਵਿੱਚ ਡਾਕਟਰ ਦੇ ਦਰਾਜ ਅਤੇ ਜੇਬਾਂ ਵਿੱਚੋਂ ਕਰੀਬ 2 ਲੱਖ ਰੁਪਏ ਦੀ ਨਗਦੀ ਅਤੇ ਉਨਾਂ ਦੇ ਹੱਥ ਵਿੱਚ ਪਾਈ ਮੁੰਦਰੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਇਹ ਲੁਟੇਰੇ ਡਾਕਟਰ ਦੇ ਹਸਪਤਾਲ ਦੇ ਪਿੱਛੇ ਬਣੇ ਘਰ ਵਿੱਚ ਵੀ ਦਾਖਲ ਹੋਏ ਅਤੇ ਉਹਨਾਂ ਦੀ ਪਤਨੀ ਨੂੰ ਨਿਸ਼ਾਨਾ ਬਣਾਉਣ ਲੱਗੇ ਤਾਂ ਉਹਨਾਂ ਵੱਲੋਂ ਰੌਲਾ ਪਾਇਆ ਤਾਂ ਇਹ ਸਾਰੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਜਗਰ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਪੁਲਿਸ ਫੋਰਸ ਪੁੱਜੀ। ਸੀਸੀਟੀਵੀ ਕੈਮਰੇ ਖੰਗਾਲ ਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।