ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭੀ ਦਾ ਭਰਵਾਂ ਸਵਾਗਤ ਅਹਿਮ ਖ਼ਬਰ-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭੀ ਦਾ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਤੇ ਦਿਹਾਤੀ ਵੱਲੋਂ ਭਰਵਾਂ ਸਵਾਗਤ
Publish Date: Sat, 04 Jul 2026 07:16 PM (IST)
Updated Date: Sun, 05 Jul 2026 04:06 AM (IST)
ਪੰਜਾਬ ਅੰਦਰ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ’ਚ ਯੂਥ ਕਾਂਗਰਸ ਦਾ ਅਹਿਮ ਰੋਲ ਹੋਵੇਗਾ : ਸ਼ੁਭੀ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਯੂਥ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ਼ੁਭਮ ਸ਼ਰਮਾ ਸੁਭੀ ਦੀ ਸੁਕਰਾਨਾ ਯਾਤਰਾ ਅੱਜ ਜ਼ਿਲ੍ਹਾ ਲੁਧਿਆਣਾ ਦੇ ਕਈ ਹਲਕਿਆਂ ਵਿੱਚੋਂ ਲੰਘੀ। ਸ਼ੁਭੀ ਦਾ ਸ਼ੁਕਰਾਨਾ ਯਾਤਰਾ ਦੌਰਾਨ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਵੱਲੋਂ ਨਵ ਨਿਯੁਕਤ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਅਤੇ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵੱਲੋਂ ਨਵ ਨਿਯੁਕਤ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਵੱਖ-ਵੱਖ ਥਾਵਾਂ ’ਤੇ ਨੌਜਵਾਨਾਂ ਨਾਲ ਭਰਵਾਂ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਸ਼ੁਭੀ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ, ਆਪਣੇ ਸਮਰਥੱਕਾਂ ਤੇ ਯੂਥ ਕਾਂਗਰਸ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਨ। ਜਿੰਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸ਼ੁਭੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਹਰ ਵਰਗ ਦਾ ਮੌਹ ਭੰਗ ਹੋ ਚੁੱਕਾ ਹੈ, ਜਿਸ ਤਰੀਕੇ ਨਾਲ ਬਦਲਾਅ ਦੇ ਨਾਮ ’ਤੇ ਆਪ ਨੂੰ ਪੰਜਾਬ ਅੰਦਰ ਲਿਆਉਣ ਲਈ ਹਨ੍ਹੇਰੀ ਚੱਲੀ ਸੀ, ਉਸੇ ਤਰੀਕੇ ਨਾਲ ਹੁਣ ਆਪ ਨੂੰ ਚੱਲਦਾ ਕਰਨ ਲਈ ਤੁਫ਼ਾਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸ਼ੁਭੀ ਨੇ ਕਿਹਾ ਕਿ ਪੰਜਾਬ ਅੰਦਰ 2027 ਵਿੱਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ ਅਤੇ ਸਰਕਾਰ ਦਾ ਗਠਨ ਕਰਨ ਵਿੱਚ ਨੌਜਵਾਨਾਂ ਤੇ ਯੂਥ ਕਾਂਗਰਸ ਦਾ ਵੱਡਾ ਰੋਲ ਹੋਵੇਗਾ। ਊਨ੍ਹਾਂ ਕਿਹਾ ਕਿ ਪਾਰਟੀ ਦੀ ਸੇਵਾ ਕਰਨ ਵਾਲੇ ਹਰ ਨੌਜਵਾਨ ਨੂੰ ਉਸ ਦੇ ਕੰਮ ਤੇ ਮਿਹਨਤ ਦੇ ਅਧਾਰ ’ਤੇ ਪਾਰਟੀ ਅਤੇ ਸਰਕਾਰ ਆਉਣ ’ਤੇ ਸਰਕਾਰ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਬਾਕਸ-- ਗਿੱਲ ਰੋਡ ਤੇ ਜਲੰਧਰ ਬਾਈਪਾਸ ਚੌਕ ਵਿਖੇ ਕੀਤੇ ਸਮਾਗਮ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਕੀਤਾ ਗਿਆ। ਠੁਕਰਾਲ ਦੀ ਅਗਵਾਈ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਦਾ ਪਹਿਲਾਂ ਹਲਕਾ ਆਤਮ ਨਗਰ ਦੇ ਗਿੱਲ ਰੋਡ ਵਿਖੇ ਸਨਮਾਨ ਕੀਤਾ ਗਿਆ।ਇਸ ਤੋਂ ਬਾਅਦ ਸ਼ੁਭੀ ਦਾ ਜਲੰਧਰ ਬਾਈਪਾਸ ਚੌਂਕ ਵਿਖੇ ਹਲਕਾ ਸਾਹਨੇਵਾਲ ਦੇ ਆਗੂੁ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਅਤੇ ਹਲਕਾ ਲੁਧਿਆਣਾ ਪੂਰਬੀ ਦੇ ਪ੍ਰਧਾਨ ਲਵਪ੍ਰੀਤ ਸ਼ੈਲੀ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਜਲੰਧਰ ਬਾਈਪਾਸ ਚੌਂਕ ਵਿਖੇ ਸ਼ੁਭੀ ਨੇ ਆਪਣੇ ਸਾਥੀਆਂ ਸਮੇਤ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਬੁੱਤ ’ਤੇ ਫੁੱਲਾਂ ਦੇ ਹਾਰ ਵੀ ਚੜ੍ਹਾਏ। ਆਪਣੇ ਸੰਬੋਧਨ ਵਿੱਚ ਸ਼ੁਭੀ ਨੇ ਕਿਹਾ ਕਿ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਤੇ ਜੋਸ਼ ਹੈ ਇਹੀ ਜੌਸ਼ 2027 ਵਿੱਚ ਕਾਂਗਰਸ ਸਰਕਾਰ ਲਿਆਉਣ ਵਿੱਚ ਅਹਿਮ ਰੋਲ ਅਦਾ ਕਰੇਗਾ। ਸੁਭੀ ਨੇ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਵੱਧ ਤੋ ਵੱਧ ਨੌਜਵਾਨਾਂ ਨੂੰ ਟਿਕਟਾ ਦਿਵਾਉਣ ਲਈ ਯਤਨ ਕੀਤੇ ਜਾਣਗੇ। ਇਸ ਸਮੇਂ ਠੁਕਰਾਲ ਨੇ ਸੁਭੀ ਨੂੰ ਲੁਧਿਆਣਾ ਸ਼ਹਿਰ ਵਿੱਚ ਪੁੱਜਣ ’ਤੇ ਜੀ ਆਇਆ ਕਿਹਾ ਅਤੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੇ ਹਰੇਕ ਪ੍ਰੋਗਰਾਮ ਨੂੰ ਹਲਕਾ ਪੱਧਰ ਤੇ ਵਾਰਡ ਪੱਧਰ ਤੱਕ ਪਹੁੰਚਾ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਜਾਵੇਗਾ। ਇਸ ਸਮੇਂ ਹੈਪੀ ਲਾਲੀ ਸਾਬਕਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸਾਹਿਲ ਕਪੂਰ ਪੱਪਲ ਸਕੱਤਰ ਪੰਜਾਬ ਯੂਥ ਕਾਂਗਰਸ, ਹਲਕਾ ਆਤਮ ਨਗਰ ਦੇ ਪ੍ਰਧਾਨ ਜਸਕਰਨ ਸਿੰਘ ਜੱਸੀ, ਰਾਹੁਲ ਪੁਹਾਲ, ਲਵਜੋਤ ਸਿੰਘ, ਸਿਮਰਨਜੀਤ ਸਿੰਘ ਰੂਬਲ, ਪੰਮਾ ਖੁਰਾਣਾ, ਜਸਵਿੰਦਰ ਸਿੰਘ ਠੁਕਰਾਲ, ਸੁਮੇਸ਼ ਕੋਛੜ, ਅਸੋਕ ਪੱਬੀ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਠੁਕਰਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਿਰ ਸਨ। ਡੇਹਲੋਂ ਤੇ ਗਿੱਲ ਵਿਖੇ ਸ਼ੁਭੀ ਦਾ ਭਰਵਾਂ ਸਵਾਗਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਦੀ ਸ਼ੁਕਰਾਨਾ ਯਾਤਰਾ ਦੌਰਾਨ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵੱਲੋਂ ਡੇਹਲੋਂ ਤੇ ਗਿੱਲ ਵਿਖੇ ਪੁੱਜਣ ’ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਵੀਰ ਸਿੰਘ ਗਿੱਲ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਦੀ ਅਗਵਾਈ ਹੇਠ ਭਰਵਾਂ ਸਵਾਗਤ ਕਰਨ ਲਈ ਸਮਗਾਮ ਕਰਵਾਏ ਗਏ। ਨੌਜਵਾਨਾਂ ਨੇ ਸ਼ੁਭੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਹਰਵੀਰ ਤੇ ਗਿੱਲ ਤੋਂ ਇਲਾਵਾ ਹਲਕਾ ਦਾਖਾ ਦੇ ਪ੍ਰਧਾਨ ਤਨਵੀਰ ਸਿੰਘ ਗਰੇਵਾਲ ਅਤੇ ਹਲਕਾ ਜਗਰਾਓ ਦੇ ਪ੍ਰਧਾਨ ਮਨੀ ਗਰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਾਰ ਪਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਸ਼ੁਭੀ ਨੇ ਨੌਜਵਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਸਹਿਯੋਗ ਨਾਲ ਹੀ ਜਿੱਤ ਕੇ ਪੰਜਾਬ ਪ੍ਰਧਾਨ ਬਣੇ ਹਨ ਅਤੇ ਹੁਣ ਉਹ ਬਿਨਾਂ ਕਿਸੇ ਭੇਦ ਭਾਵ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨਗੇ। ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਯੂਥ ਕਾਂਗਰਸ ਦਿਨ ਰਾਤ ਇਕ ਕਰ ਦੇਵੇਗੀ ਅਤੇ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਪਾਰਟੀ ਦਾ ਯੂਥ ਵਰਗ ਅਹਿਮ ਰੋਲ ਅਦਾ ਕਰੇਗਾ। ਸ਼ੁਭੀ ਨੇ ਹੋਰ ਕਿਹਾ ਕਿ ਜਿੱਤ ਦੀ ਸਮਰਥਾ ਰੱਖਣ ਵਾਲੇ ਯੂਥ ਕਾਂਗਰਸੀਆਂ ਲਈ ਉਹ ਪਾਰਟੀ ਹਾਈ ਕਮਾਂਡ ਨਾਲ ਗਲਬਾਤ ਕਰਕੇ ਉਨ੍ਹਾਂ ਨੂੰ ਟਿਕਟ ਦਵਾਉਣ ਲਈ ਭਰਪੂਰ ਯਤਨ ਕਰਨਗੇ। ਗਿੱਲ ਨੇ ਕਿਹਾ ਕਿ ਯੂਥ ਕਾਂਗਰਸੀਆਂ ਦੀ ਲੜਾਈ ਸਿਰਫ ਜਥੇਬੰਦਕ ਚੋਣਾਂ ਤੱਕ ਹੀ ਸੀ, ਹੁਣ ਅਸੀਂ ਸਾਰੇ ਇਕਜੁਟ ਹਾਂ ਅਤੇ ਉਨ੍ਹਾਂ ਦੇ ਦਰਵਾਜੇ ਸਾਰੇ ਕਾਂਗਰਸੀਆਂ ਲਈ 24 ਘੰਟੇ ਖੁੱਲ੍ਹੇ ਹਨ ਅਤੇ ਆਪਾਂ ਸਾਰੀਆਂ ਨੇ ਰੱਲ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਂਦੇ ਹੋਏ ਆਪ ਦੇ ਲੋਟੂ ਟੋਲੇ ਨੂੰ ਚਲਦਾ ਕਰਨਾ ਹੈ। ਇਸ ਮੌਕੇ ਗਗਨ ਗਰੇਵਾਲ, ਪਰਵਿੰਦਰ ਸਿੰਘ, ਹੈਰੀ ਚਮਿੰਡਾ ਅਰਸ਼ ਧੂਰਕੋਟ, ਅਰਵਿੰਦਰ ਸਿੰਘ ਗਰੇਵਾਲ, ਸਮਰਾਜ ਰੋਟੇ ਕਰਮਜੀਤ ਕਨੇਚ, ਜਗਰੂਪ ਸਿੰਘ, ਗੁਰੀ ਕੈਰੇ, ਹਰਪ੍ਰੀਤ ਕੈਰੇ, ਆਸ਼ੂ ਭਾਮੀਆਂ, ਮਨਪ੍ਰੀਤ ਚਹਿਲ, ਪਰਮਵੀਰ ਸਿੰਘ ਗਿੱਲ, ਕੁਲਬੀਰ ਸਿੰਘ ਗਰਚਾ, ਕਰਨਵੀਰ ਸਿੰਘ ਗਿੱਲ, ਪਵਿੱਤ, ਮਹਿਫੂਜ਼ ਸਲਮਾਨੀ, ਨਵੀਨ ਸੱਭਰਵਾਲ ਆਦਿ ਹਾਜਰ ਸਨ। ਖ਼ਬਰ ਦਾ ਬਾਕਸ: ਸ਼ੁਭੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵਿਸਾਰਿਆ ਸ਼ੁਕਰਾਨਾ ਯਾਤਰਾ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਲੁਧਿਆਣਾ ਦੇ ਜਗਰਾਉਂ ਪੁੱਲ ’ਤੇ ਪੁੱਜੇ ਅਤੇ ਉੱਥੇ ਕੁੱਝ ਸਮੇਂ ਲਈ ਰੁੱਕੇ। ਪਰ ਸ਼ੁਭੀ ਨੇ ਲੁਧਿਆਣਾ ਦੇ ਜਗਰਾਉਂ ਪੁੱਲ ’ਤੇ ਸਥਿਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਅੱਗੇ ਨਤਮਸਤਕ ਹੋਣਾ ਜ਼ਰੂਰੀ ਨਹੀਂ ਸਮਝਿਆ। ਜਿਸ ਦੀ ਸ਼ਹਿਰ ਵਿੱਚ ਚਰਚਾ ਚੱਲ ਰਹੀ ਹੈ ਕਿ ਖੁਸ਼ੀ ਵਿੱਚ ਸ਼ੁਭੀ ਨੇ ਸ਼ਹੀਦਾਂ ਨੂੰ ਵਿਸਾਰ ਦਿੱਤਾ ਹੈ। ਇਸ ਨਾਲ ਨਵੇਂ ਪ੍ਰਧਾਨ ਦੀ ਸ਼ਹੀਦਾਂ ਪ੍ਰਤੀ ਸਤਿਕਾਰ ਤੇ ਸੁੋਚ ਦਾ ਪ੍ਰਗਟਾਵਾ ਹੋਇਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਫ਼ੇਰੀ ਦੌਰਾਨ ਹਰ ਵੱਡਾ ਤੇ ਛੋਟਾ ਆਗੂ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਹੀ ਅੱਗੇ ਵਧਦਾ ਹੈ।