ਅਕਾਲੀ ਜਥਾ ਲੁਧਿਆਣਾ ਦੇ ਸਮੁੱਚੇ ਸਰਕਲ ਇੰਚਾਰਜਾਂ ਦੀ ਮੀਟਿੰਗ ਅਹਿਮ ਖ਼ਬਰ-ਅਕਾਲੀ ਜੱਥਾ ਲੁਧਿਆਣਾ ਦੇ ਸਮੁੱਚੇ ਸਰਕਲ ਇੰਚਾਰਜਾਂ ਦੀ ਮੀਟਿੰਗ ’ਚ ਪਾਰਟੀ ਦੀ ਮਜ਼ਬੁੂਤੀ ਲਈ ਚਰਚਾ
Publish Date: Sat, 04 Jul 2026 09:53 PM (IST)
Updated Date: Sun, 05 Jul 2026 04:09 AM (IST)
ਪਾਰਟੀ ਦੀ ਮਜ਼ਬੂਤੀ ਲਈ ਕੀਤੀ ਚਰਚਾ ਸਮੁੱਚੇ 34 ਸਰਕਲ ਇੰਚਾਰਜਾਂ ਨੂੰ ਨਿਯੁਕਤੀ ਪੱਤਰ ਵੰਡੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੀ ਇੱਕ ਉੱਚ ਪੱਧਰੀ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਸਮੁੱਚੇ 34 ਸਰਕਲ ਇੰਚਾਰਜਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਜਿਸ ਦੌਰਾਨ ਜਲਦ ਤੋਂ ਜਲਦ ਵਾਰਡ ਪ੍ਰਧਾਨ ਨਿਯੁਕਤ ਕਰਨ ਸਮੇਤ ਹੋਰਨਾਂ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਉੱਥੇ ਹੀ ਪੰਥ ਤੇ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਵੀ ਗੰਭੀਰ ਚਿੰਤਨ ਕੀਤਾ ਗਿਆ। ਪਾਰਟੀ ਆਗੂਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੀ ਗੰਭੀਰ ਵਿਚਾਰ ਚਰਚਾ ਕੀਤੀ। ਇਸ ਮੌਕੇ ਪ੍ਰਧਾਨ ਭਿੰਦਾ ਸਮੇਤ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋ, ਜਸਪਾਲ ਸਿੰਘ ਗਿਆਸਪੁਰਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜਗਬੀਰ ਸਿੰਘ ਸੋਖੀ ਆਦਿ ਨੇ ਵੀ ਆਪਣੇ ਸੰਬੋਧਨ ਸਮੇਂ ਕਿਹਾ ਕਿ ਅੱਜ ਸਾਨੂੰ ਸਿਰਫ ਆਪਣੇ ਜਾਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਦੀ ਹੀ ਲੋੜ ਨਹੀਂ, ਸਗੋਂ ਪੰਜਾਬ ਦਾ ਭਵਿੱਖ ਬਚਾਉਣ ਦੀ ਲੋੜ ਹੈ, ਕਿਉਂਕਿ ਕਿਸੇ ਵੀ ਸੂਬੇ ਨੂੰ ਬਚਾਉਣ ਲਈ ਖੇਤਰੀ ਪਾਰਟੀ ਦੀ ਲੋੜ ਹੁੰਦੀ ਹੈ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਹੈ, ਜੋ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਹਮੇਸ਼ਾ ਅੱਗੇ ਖੜੀ ਨਜ਼ਰ ਆਈ ਹੈ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਪੰਜਾਬ ਹਮੇਸ਼ਾ ਹੀ ਖੁਸ਼ਹਾਲ ਨਜ਼ਰ ਆਇਆ ਹੈ ਜਦਕਿ ਆਪ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਲਾਂਬੂ ਲਾਉਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ। ਇਸ ਮੌਕੇ ਉਹਨਾਂ ਮਾਵਾਂ ਧੀਆਂ ਸਕੀਮ ਬਾਰੇ ਵੀ ਬੋਲਦਿਆ ਕਿਹਾ ਕਿ ਇਹ ਸਕੀਮ ਸਿਰਫ ਡਰਾਮਾ ਸਾਬਤ ਹੋਵੇਗੀ। ਕਿਉਂਕਿ ਜਿੱਥੇ 52- 52 ਹਜ਼ਾਰ ਰੁਪਏ ਬਣਦੇ ਸਨ, ਉਥੇ ਸਿਰਫ ਦੋ-ਦੋ, ਤਿੰਨ-ਤਿੰਨ ਹਜਾਰ ਰੁਪਏ ਕੁੱਝ ਕੁ ਬੀਬੀਆਂ ਦੇ ਖਾਤਿਆਂ ’ਚ ਪਾ ਕੇ, ਵਾਹੋ ਵਾਹੀ ਖੱਟਣ ਲਈ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਦਿੱਤੇ। ਜਿਸ ਦੌਰਾਨ ਉਨਾਂ ਕਿਹਾ ਕਿ ਹੁਣ ਸਮਾਂ ਸ੍ਰੋਮਣੀ ਅਕਾਲੀ ਦਲ ਦਾ ਹੈ, ਕਿਉਂਕਿ ਲੋਕ ਸ੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਅਤੇ ਚਲਾਈਆਂ ਹੋਈਆਂ ਲੋਕ ਭਲਾਈ ਯੋਜਨਾਵਾਂ ਨੂੰ ਫਿਰ ਤੋਂ ਯਾਦ ਕਰ ਰਹੇ ਹਨ। ਜਦਕਿ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਹਰ ਵਰਗ ਦਾ ਬੁਰਾ ਹਾਲ ਕਰ ਦਿੱਤਾ। ਜਿਸ ਦੇ ਚਲਦਿਆਂ ਇਕੱਠੇ ਹੋ ਕੇ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਲੋੜ ਹੈ।