ਲੁਧਿਆਣਾ 'ਚ ਭਾਰਤੀ ਐਕਸਪੋਰਟਰਜ਼ ਫੋਰਮ ਦੀ ਅਹਿਮ ਬੈਠਕ: ਹਰੀਸ਼ ਦੁਆ ਨੂੰ ਸੌਂਪੀ ਗਈ ਪੰਜਾਬ ਪ੍ਰਧਾਨ ਦੀ ਕਮਾਨ
ਭਾਰਤੀ ਐਕਸਪੋਰਟਰਜ਼ ਫੋਰਮ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ, ਜਿਸ 'ਚ ਉਦਯੋਗ, ਵਪਾਰ ਅਤੇ ਨਿਰਯਾਤ ਖੇਤਰ ਨਾਲ ਜੁੜੇ ਲਗਭਗ 25 ਉਦਮੀਆ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਦਾ ਆਯੋਜਨ ਭਾਰਤੀ ਐਕਸਪੋਰਟਰਜ਼ ਫੋਰਮ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰੀਸ਼ ਦੁਆ ਵੱਲੋਂ ਕੀਤਾ ਗਿਆ ਸੀ। ਸਮਾਗਮ 'ਚ ਸਤੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਦੋਂ ਕਿ ਸਵਦੇਸ਼ੀ ਜਾਗਰਣ ਮੰਚ ਦੇ ਸੰਗਠਨ ਮੰਤਰੀ ਵਿਨੈ ਕੁਮਾਰ ਅਤੇ ਭਾਰਤੀ ਐਕਸਪੋਰਟਰਜ਼ ਫੋਰਮ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰੀਸ਼ ਦੁਆ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕੀਤਾ।
Publish Date: Wed, 24 Jun 2026 11:16 AM (IST)
Updated Date: Wed, 24 Jun 2026 11:17 AM (IST)

ਜਾਗਰਣ ਪ੍ਰਤੀਨਿਧ, ਲੁਧਿਆਣਾ : ਭਾਰਤੀ ਐਕਸਪੋਰਟਰਜ਼ ਫੋਰਮ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ, ਜਿਸ 'ਚ ਉਦਯੋਗ, ਵਪਾਰ ਅਤੇ ਨਿਰਯਾਤ ਖੇਤਰ ਨਾਲ ਜੁੜੇ ਲਗਭਗ 25 ਉਦਮੀਆ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਦਾ ਆਯੋਜਨ ਭਾਰਤੀ ਐਕਸਪੋਰਟਰਜ਼ ਫੋਰਮ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰੀਸ਼ ਦੁਆ ਵੱਲੋਂ ਕੀਤਾ ਗਿਆ ਸੀ। ਸਮਾਗਮ 'ਚ ਸਤੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਦੋਂ ਕਿ ਸਵਦੇਸ਼ੀ ਜਾਗਰਣ ਮੰਚ ਦੇ ਸੰਗਠਨ ਮੰਤਰੀ ਵਿਨੈ ਕੁਮਾਰ ਅਤੇ ਭਾਰਤੀ ਐਕਸਪੋਰਟਰਜ਼ ਫੋਰਮ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰੀਸ਼ ਦੁਆ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕੀਤਾ।
ਮੀਟਿੰਗ ਦੌਰਾਨ ਨਿਰਯਾਤ ਖੇਤਰ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ, ਵਿਸ਼ਵਵਿਆਪੀ ਮੁਕਾਬਲੇ 'ਚ ਭਾਰਤੀ ਉਦਯੋਗਾਂ ਦੀ ਭੂਮਿਕਾ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਕਦਮਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਬਾਜ਼ਾਰ 'ਚ ਮਜ਼ਬੂਤ ਪਛਾਣ ਦਿਵਾਉਣ ਲਈ ਨਿਰਯਾਤਕਾਂ ਨੂੰ ਇੱਕ ਮੰਚ 'ਤੇ ਲਿਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਦੇ ਨਾਲ ਹੀ ਜਥੇਬੰਦੀ ਦੀ ਭਵਿੱਖੀ ਕਾਰਜ ਯੋਜਨਾ ਅਤੇ ਵੱਖ-ਵੱਖ ਰਾਜਾਂ 'ਚ ਜਥੇਬੰਦੀ ਦੇ ਵਿਸਥਾਰ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸਵਦੇਸ਼ੀ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦੀ ਲੋੜ
ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਦੇ ਸੰਗਠਨ ਮੰਤਰੀ ਵਿਨੈ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਰਥਿਕ ਮਜ਼ਬੂਤੀ 'ਚ ਨਿਰਯਾਤਕਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ 'ਆਤਮਨਿਰਭਰ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਲਈ ਸਵਦੇਸ਼ੀ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਦੂਜੇ ਪਾਸੇ ਹਰੀਸ਼ ਦੁਆ ਨੇ ਭਾਰਤੀ ਨਿਰਯਾਤਕਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਅਤੇ ਨਵੇਂ ਬਾਜ਼ਾਰਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੱਦਾ ਦਿੱਤਾ।
ਹਰੀਸ਼ ਦੁਆ ਬਣੇ ਪੰਜਾਬ ਪ੍ਰਧਾਨ
ਮੀਟਿੰਗ 'ਚ ਹਰੀਸ਼ ਦੁਆ ਨੂੰ ਭਾਰਤੀ ਐਕਸਪੋਰਟਰਜ਼ ਫੋਰਮ, ਪੰਜਾਬ ਦਾ ਪ੍ਰਧਾਨ ਐਲਾਨਿਆ ਗਿਆ। ਇਸ ਐਲਾਨ ਦੇ ਨਾਲ ਹੀ ਹਾਜ਼ਰ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਂਬਰਾਂ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਦੇ ਨਿਰਯਾਤਕਾਂ ਨੂੰ ਇੱਕ ਮਜ਼ਬੂਤ ਮੰਚ ਮਿਲੇਗਾ ਅਤੇ ਸੂਬੇ ਦੇ ਨਿਰਯਾਤ ਕਾਰੋਬਾਰ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਪ੍ਰੋਗਰਾਮ ਦੇ ਅੰਤ 'ਚ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਨਿਰਯਾਤ ਨੂੰ ਉਤਸ਼ਾਹਿਤ ਕਰਨ, ਉਦਯੋਗਾਂ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ।