ਸੋਸ਼ਲ ਮੀਡੀਆ 'ਤੇ ਖ਼ੌਫ਼ਨਾਕ ਕਦਮ: ਕਿਸਾਨ ਨੇ ਲਾਈਵ ਵੀਡੀਓ ਦੌਰਾਨ ਨਿਗਲਿਆ ਜ਼ਹਿਰ, ਹਸਪਤਾਲ 'ਚ ਹਾਲਤ ਗੰਭੀਰ ਰਾਹੋਂ ਰੋਡ ਸਥਿਤ ਪਿੰਡ ਹਵਾਸ ’ਚ ਤਿੰਨ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਇਕ ਕਿਸਾਨ ਨੇ ਮੰਗਲਵਾਰ ਨੂੰ ਕੁਝ ਲੋਕਾਂ 'ਤੇ ਠੱਗੀ ਦਾ ਦੋਸ਼ ਲਾਉਂਦੇ ਹੋਏ ਲਾਈਵ ਵੀਡੀਓ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਤਬੀਅਤ ਖ਼ਰਾਬ ਹੋਣ 'ਤੇ ਪਰਿਵਾਰ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੀੜਤ ਦੀ ਪਛਾਣ ਰਵੀ ਵਜੋਂ ਹੋਈ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Wed, 08 Jul 2026 11:26 AM (IST)
Updated Date: Wed, 08 Jul 2026 11:27 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਰਾਹੋਂ ਰੋਡ ਸਥਿਤ ਪਿੰਡ ਹਵਾਸ ’ਚ ਤਿੰਨ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਇਕ ਕਿਸਾਨ ਨੇ ਮੰਗਲਵਾਰ ਨੂੰ ਕੁਝ ਲੋਕਾਂ 'ਤੇ ਠੱਗੀ ਦਾ ਦੋਸ਼ ਲਾਉਂਦੇ ਹੋਏ ਲਾਈਵ ਵੀਡੀਓ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਤਬੀਅਤ ਖ਼ਰਾਬ ਹੋਣ 'ਤੇ ਪਰਿਵਾਰ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੀੜਤ ਦੀ ਪਛਾਣ ਰਵੀ ਵਜੋਂ ਹੋਈ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਈਵ ਵੀਡੀਓ ’ਚ ਰਵੀ ਨੇ ਕਿਹਾ ਕਿ ਉਸ ਨੂੰ ਪਿੰਡ ਦੇ ਕੁਝ ਲੋਕਾਂ ਨੇ 18 ਲੱਖ ਰੁਪਏ ਲੈ ਕੇ ਕੁਝ ਮਹੀਨੇ ਪਹਿਲਾਂ ਵਿਦੇਸ਼ ਭੇਜਿਆ ਸੀ, ਪਰ ਉੱਥੇ ਜਾ ਕੇ ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਇਸ ਕਾਰਨ ਉਹ ਤਿੰਨ ਮਹੀਨੇ ਪਹਿਲਾਂ ਉੱਥੋਂ ਵਾਪਸ ਆ ਗਿਆ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਲੋਕਾਂ ਤੋਂ ਆਪਣੇ ਪੈਸੇ ਵਾਪਸ ਮੰਗੇ, ਪਰ ਉਹ ਉਸ ਨੂੰ ਧਮਕਾਉਣ ਲੱਗੇ। ਰਵੀ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਲੋਕਾਂ ਨੇ ਉਸ ਦਾ ਇਕ 10 ਲੱਖ ਦਾ ਚੈੱਕ ਵਰਤ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ।
ਉਸ ਕੋਲ ਉਨ੍ਹਾਂ ਲੋਕਾਂ ਦੀਆਂ ਕੁਝ ਰਿਕਾਰਡਿੰਗਜ਼ ਸਨ, ਜਿਸ ਨੂੰ ਲੈ ਕੇ ਉਹ ਥਾਣਾ ਮੇਹਰਬਾਨ ਤੇ ਹੋਰ ਥਾਵਾਂ 'ਤੇ ਧੱਕੇ ਖਾਂਦਾ ਰਿਹਾ, ਪਰ ਢਾਈ ਮਹੀਨੇ ਬਾਅਦ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਪਰੇਸ਼ਾਨ ਹੋ ਕੇ ਉਹ ਜ਼ਹਿਰਲਾ ਪਦਾਰਥ ਨਿਗਲ ਰਿਹਾ ਹੈ। ਉਧਰ, ਐੱਸਐੱਚਓ ਜਗਦੀਪ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਉਸ ਵਿਅਕਤੀ ਦੀ ਹਾਲਤ ਠੀਕ ਨਹੀਂ ਹੈ। ਉਸ ਦੇ ਠੀਕ ਹੋਣ 'ਤੇ ਉਸ ਦੇ ਬਿਆਨ ਲਏ ਜਾਣਗੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।