- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਗਰੀ ਦੀ ਰਹਿਣ ਵਾਲੀ ਭਾਵੀਕਾ ਸਰਕਾਰੀ ਕਾਲਜ ਦੀ ਵਿਦਿਆਰਥਣ ਸੀ। ਇਹ ਸੜਕ ਹਾਦਸਾ ਬੀਤੇ ਦਿਨ ਫੁਵਾਹਰਾ ਵਾਲੇ ਚੌਂਕ ਦੇ ਲਾਗੇ ਮਾਲ ਰੋਡ 'ਤੇ ਵਾਪਰਿਆ ਸੀ। ਕੈਂਟਰ ਚਾਲਕ ਦੀ ਲਾਪਰਵਾਹੀ ਦੇ ਕਾਰਨ ਵਿਦਿਆਰਥਣ ਦਾ ਸਕੂਟਰ ਕੈਂਟਰ ਦੇ ਅਗਲੇ ਚੱਕਿਆਂ ਹੇਠਾਂ ਆ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਦੇ ਮਾਲ ਰੋਡ 'ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ 18 ਸਾਲ ਦੀ ਭਾਵੀਕਾ ਦੀ ਮੌਤ ਹੋ ਗਈ। ਦੁਗਰੀ ਦੀ ਰਹਿਣ ਵਾਲੀ ਭਾਵੀਕਾ ਸਰਕਾਰੀ ਕਾਲਜ ਦੀ ਵਿਦਿਆਰਥਣ ਸੀ। ਇਹ ਸੜਕ ਹਾਦਸਾ ਬੀਤੇ ਦਿਨ ਫੁਵਾਹਰਾ ਵਾਲੇ ਚੌਂਕ ਦੇ ਲਾਗੇ ਮਾਲ ਰੋਡ 'ਤੇ ਵਾਪਰਿਆ ਸੀ। ਕੈਂਟਰ ਚਾਲਕ ਦੀ ਲਾਪਰਵਾਹੀ ਦੇ ਕਾਰਨ ਵਿਦਿਆਰਥਣ ਦਾ ਸਕੂਟਰ ਕੈਂਟਰ ਦੇ ਅਗਲੇ ਚੱਕਿਆਂ ਹੇਠਾਂ ਆ ਗਿਆ। ਹਾਦਸੇ ਦੌਰਾਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਣ ਲੜਕੀ ਨੇ ਸ਼ਨਿਚਰਵਾਰ ਸਵੇਰੇ ਦਮ ਤੋੜ ਦਿੱਤਾ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।