- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੌਸਮ ਵਿਭਾਗ ਮੁਤਾਬਕ ਮੌਨਸੂਨ ਇਕ ਵਾਰੀ ਫਿਰ ਸਰਗਰਮ ਹੋ ਰਿਹਾ ਹੈ। 15 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਇਸ ਪਿੱਛੋਂ 16 ਅਗਸਤ ਨੂੰ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 17 ਤੇ 18 ਅਗਸਤ ਨੂੰ ਫਿਰ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ।

ਜਾਸ, ਲੁਧਿਆਣਾ : ਪੰਜਾਬ 'ਚ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ। ਸਭ ਤੋਂ ਵੱਧ 54 ਮਿਲੀਮੀਟਰ ਬਾਰਿਸ਼ ਪਠਾਨਕੋਟ 'ਚ ਹੋਈ। ਇਸ ਤੋਂ ਇਲਾਵਾ, ਚੰਡੀਗੜ੍ਹ ਵਿਚ 33.8 ਮਿਲੀਮੀਟਰ, ਪਟਿਆਲਾ ਵਿਚ 28.8 ਮਿਲੀਮੀਟਰ, ਲੁਧਿਆਣਾ ਵਿਚ 25 ਮਿਲੀਮੀਟਰ, ਗੁਰਦਾਸਪੁਰ ਵਿਚ 20.4 ਮਿਲੀਮੀਟਰ, ਬਠਿੰਡਾ ਵਿਚ 3.0 ਅਤੇ ਰੂਪਨਗਰ ਵਿਚ 1.9 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ।