- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਵੇਲੇ ਇੰਦਰਜੀਤ ਕੌਰ ਆਪਣੀ ਗੁਆਂਢਣ ਅਤੇ ਧੀ ਨਾਲ ਘਰ ਵਿੱਚ ਬੈਠੀ ਹੋਈ ਸੀ। ਅਚਾਨਕ ਕਮਰੇ ਉੱਪਰ ਬਣੇ ਚੌਬਾਰੇ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਹੇਠਾਂ ਵਾਲੀ ਛੱਤ ਵੀ ਢਹਿ ਗਈ ਅਤੇ ਤਿੰਨੇ ਮਲਬੇ ਹੇਠ ਦੱਬ ਗਏ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ: ਮਾਛੀਵਾੜਾ ਬਲਾਕ ਦੇ ਪਿੰਡ ਸ਼ਤਾਬਗੜ੍ਹ ਵਿੱਚ ਭਾਰੀ ਮੀਂਹ ਦੌਰਾਨ ਖਸਤਾ ਹਾਲਤ ਮਕਾਨ ਦੀ ਛੱਤ ਡਿੱਗਣ ਕਾਰਨ 38 ਸਾਲਾ ਇੰਦਰਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦੀ ਗੁਆਂਢਣ ਜ਼ਖ਼ਮੀ ਹੋ ਗਈ। ਹਾਦਸੇ ਵੇਲੇ ਇੰਦਰਜੀਤ ਕੌਰ ਆਪਣੀ ਗੁਆਂਢਣ ਅਤੇ ਧੀ ਨਾਲ ਘਰ ਵਿੱਚ ਬੈਠੀ ਹੋਈ ਸੀ। ਅਚਾਨਕ ਕਮਰੇ ਉੱਪਰ ਬਣੇ ਚੌਬਾਰੇ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਹੇਠਾਂ ਵਾਲੀ ਛੱਤ ਵੀ ਢਹਿ ਗਈ ਅਤੇ ਤਿੰਨੇ ਮਲਬੇ ਹੇਠ ਦੱਬ ਗਏ।
ਰੌਲਾ ਸੁਣ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੁਸ਼ੱਕਤ ਨਾਲ ਤਿੰਨਾਂ ਨੂੰ ਬਾਹਰ ਕੱਢਿਆ। ਗੰਭੀਰ ਜ਼ਖ਼ਮੀ ਇੰਦਰਜੀਤ ਕੌਰ ਨੂੰ ਸਮਰਾਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਆਂਢਣ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਧੀ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਸਮੇਂ ਪਰਿਵਾਰ ਦੇ ਦੋ ਬੱਚੇ ਸਕੂਲ ਵਿੱਚ ਹੋਣ ਕਾਰਨ ਬਚ ਗਏ।
ਇੰਦਰਜੀਤ ਕੌਰ ਪਹਿਲਾਂ ਹੀ ਵਿਧਵਾ ਸੀ। ਉਸ ਦੀ ਮੌਤ ਤੋਂ ਬਾਅਦ ਘਰ ਵਿੱਚ ਬਜ਼ੁਰਗ ਦਾਦੀ ਅਤੇ ਤਿੰਨ ਬੱਚੇ ਰਹਿ ਗਏ ਹਨ। ਹਾਦਸੇ ਵਿੱਚ ਘਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਤੁਰੰਤ ਆਰਥਿਕ ਮਦਦ ਅਤੇ ਰਹਿਣ ਲਈ ਮਕਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।